ਪੰਜਾਬ

punjab

ETV Bharat / state

ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਦੇ ਸਾਹਮਣੇ ਹਾਈਕਮਾਨ ਨੂੰ ਦਿਖਾਏ ਤੇਵਰ, 5 ਸਾਲ ਤੋਂ ਪਹਿਲਾਂ ਨਾ ਬਦਲਣ ਦੀ 'ਚੇਤਾਵਨੀ' - ਨਵਜੋਤ ਸਿੱਧੂ

ਹੁਸ਼ਿਆਰਪੁਰ 'ਚ ਰਾਜਾ ਵੜਿੰਗ ਨੇ ਕਿਹਾ ਕਿ ਹਰੀਸ਼ ਚੌਧਰੀ (ਪੰਜਾਬ ਕਾਂਗਰਸ ਇੰਚਾਰਜ) ਮੈਨੂੰ 5 ਸਾਲ ਦਾ ਮੌਕਾ ਦੇਣਗੇ। ਸਭ ਨੇ ਮੈਨੂੰ ਕਾਂਗਰਸ ਵਿੱਚ ਕਿਹਾ ਕਿ ਤੂਹਾਨੂੰ 3 ਸਾਲਾਂ ਵਿੱਚ ਹਟਾ ਦਿੱਤਾ ਜਾਵੇਗਾ। ਕਿਉਂਕਿ ਇਹ ਹਟਾ ਹੀ ਦਿੰਦੇ ਹਨ।

ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਦੇ ਸਾਹਮਣੇ ਹਾਈਕਮਾਨ ਨੂੰ ਦਿਖਾਏ ਤੇਵਰ,  5 ਸਾਲ ਤੋਂ ਪਹਿਲਾਂ ਨਾ ਬਦਲਣ ਦੀ 'ਚੇਤਾਵਨੀ'
ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਦੇ ਸਾਹਮਣੇ ਹਾਈਕਮਾਨ ਨੂੰ ਦਿਖਾਏ ਤੇਵਰ, 5 ਸਾਲ ਤੋਂ ਪਹਿਲਾਂ ਨਾ ਬਦਲਣ ਦੀ 'ਚੇਤਾਵਨੀ'

By

Published : Jun 6, 2022, 8:53 PM IST

ਹੁਸ਼ਿਆਰਪੁਰ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਵਰਗਾ ਹੀ ਅੰਦਾਜ਼ ਦਿਖਾਇਆ ਹੈ। ਹੁਸ਼ਿਆਰਪੁਰ 'ਚ ਰਾਜਾ ਵੜਿੰਗ ਨੇ ਕਿਹਾ ਕਿ ਹਰੀਸ਼ ਚੌਧਰੀ (ਪੰਜਾਬ ਕਾਂਗਰਸ ਇੰਚਾਰਜ) ਮੈਨੂੰ 5 ਸਾਲ ਦਾ ਮੌਕਾ ਦੇਣਗੇ। ਸਭ ਨੇ ਮੈਨੂੰ ਕਾਂਗਰਸ ਵਿੱਚ ਕਿਹਾ ਕਿ ਤੂਹਾਨੂੰ 3 ਸਾਲਾਂ ਵਿੱਚ ਹਟਾ ਦਿੱਤਾ ਜਾਵੇਗਾ ਕਿਉਂਕਿ ਇਹ ਹਟਾ ਹੀ ਦਿੰਦੇ ਹਨ।

ਵੜਿੰਗ ਨੇ ਕਿਹਾ ਕਿ "ਮੈਂ ਵੀ ਇੰਨਾ ਕੱਚਾ ਨਹੀਂ ਹਾਂ ਮੈਂ 3 ਸਾਲਾਂ ਵਿੱਚ ਹੀ ਅਜਿਹੇ ਠੋਸ ਕੰਮ ਕਰਾਂਗਾ। ਜੇਕਰ ਇਸ ਤੋਂ ਬਾਅਦ ਮੈਨੂੰ ਹਟਾਇਆ ਜਾਂਦਾ ਹੈ ਤਾਂ ਕਾਂਗਰਸ ਵਾਲੇ ਸਵਾਲ ਪੁੱਛਣਗੇ।" ਵੜਿੰਗ ਦੇ ਇਹ ਸ਼ਬਦ ਹਰੀਸ਼ ਚੌਧਰੀ ਦੇ ਬਹਾਨੇ ਕਾਂਗਰਸ ਹਾਈਕਮਾਂਡ ਲਈ ਸਿੱਧੇ ਤੌਰ 'ਤੇ ਸਮਝੇ ਜਾ ਰਹੇ ਹਨ।

ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਦੇ ਸਾਹਮਣੇ ਹਾਈਕਮਾਨ ਨੂੰ ਦਿਖਾਏ ਤੇਵਰ, 5 ਸਾਲ ਤੋਂ ਪਹਿਲਾਂ ਨਾ ਬਦਲਣ ਦੀ 'ਚੇਤਾਵਨੀ'

ਸਿੱਧੂ ਨੇ ਧਮਕੀ ਵੀ ਦਿੱਤੀ :ਜਦੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪੀ ਗਈ ਤਾਂ ਉਨ੍ਹਾਂ ਨੇ ਵੀ ਤਿੱਖਾ ਰਵੱਈਆ ਦਿਖਾਇਆ। ਸਿੱਧੂ ਨੇ ਪਟਿਆਲਾ 'ਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਫੈਸਲਾ ਲੈਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਇਸ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਦੀ ਇਹ ਚੇਤਾਵਨੀ ਪੰਜਾਬ ਕਾਂਗਰਸ ਦੇ ਤਤਕਾਲੀ ਇੰਚਾਰਜ ਹਰੀਸ਼ ਰਾਵਤ ਲਈ ਸਮਝੀ ਗਈ ਸੀ।

ਵੜਿੰਗ ਕਾਂਗਰਸ 'ਚ ਕੈਪਟਨ ਵਾਂਗ ਮਜ਼ਬੂਤੀ ਚਾਹੁੰਦੇ ਹਨ :ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਕਾਂਗਰਸ 'ਚ ਮਜ਼ਬੂਤੀ ਚਾਹੁੰਦੇ ਹਨ। ਕੈਪਟਨ ਵੀ ਕਾਂਗਰਸ ਦਾ ਪ੍ਰਧਾਨ ਬਣੇ ਫਿਰ ਮੁੱਖ ਮੰਤਰੀ ਵੀ ਬਣ ਗਏ। ਕਾਂਗਰਸ ਦੇ ਸੀਐਮ ਟਿਕਟ ਦੇ ਦਾਅਵੇਦਾਰ ਬਹੁਤ ਘੱਟ ਬਚੇ ਹਨ। ਸਿੱਧੂ ਇਸ ਵੇਲੇ ਜੇਲ੍ਹ ਵਿੱਚ ਹਨ ਅਤੇ ਪਿਛਲੀਆਂ ਵਿਸੇਸ਼ ਚੋਣਾਂ ਵਿੱਚ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਸੀ। ਚਰਨਜੀਤ ਚੰਨੀ ਮੁੱਖ ਮੰਤਰੀ ਹੋਣ ਦੇ ਬਾਵਜੂਦ 2 ਸੀਟਾਂ ਤੋਂ ਚੋਣ ਹਾਰ ਗਏ ਸਨ। ਇਸ ਲਈ ਰਾਜਾ ਵੜਿੰਗ ਚਾਹੁੰਦੇ ਹਨ ਕਿ ਹੁਣ ਪੂਰੀ ਪਾਰਟੀ ਉਨ੍ਹਾਂ ਦੇ ਨਾਲ ਰਹੇ।

ਇਹ ਵੀ ਪੜ੍ਹੋ:-ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਧਮਕੀਆਂ !

ABOUT THE AUTHOR

...view details