ਪੰਜਾਬ

punjab

ETV Bharat / state

Bharat Jodo Yatra In Punjab ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਰੁੱਕੀ, ਕੱਲ੍ਹ ਹੋਵੇਗਾ ਪਠਾਨਕੋਟ ਵੱਲ ਕੂਚ - ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ

ਪੰਜਾਬ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' (Bharat Jodo Yatra In Punjab) ਹੁਸ਼ਿਆਰਪੁਰ ਵਿਖੇ ਦਸੂਹਾ ਦੇ ਪਿੰਡ ਗੌਂਸਪੁਰ ਪਹੁੰਚੀ। ਇਸ ਤੋਂ ਬਾਅਦ ਦਸੂਹਾ ਤੋਂ ਸ਼ੁਰੂ ਹੋਇਆ ਪੈਦਲ ਮਾਰਚ ਅੱਜ ਮੰਗਲਵਾਰ ਦੀ ਰਾਤ ਨੂੰ ਪਠਾਨਕੋਰਟ ਰੋਡ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਰੁੱਕਿਆ ਹੈ। ਜਿਸ ਤੋਂ ਬਾਅਦ ਬੁੱਧਵਾਰ ਨੂੰ ਇਹ 'ਭਾਰਤ ਜੋੜੋ ਯਾਤਰਾ' ਪਠਾਨਕੋਟ ਵੱਲ ਕੂਚ ਕਰੇਗੀ। ਦੱਸ ਦੱਈਏ ਕਿ ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਕੁਤਾਹੀ ਸਾਹਮਣੇ ਆਈ ਸੀ, ਜਦੋਂ ਇਕ ਸਖ਼ਸ਼ ਸੁਰੱਖਿਆ ਘੇਰਾ ਤੋੜਦੇ ਹੋਏ ਰਾਹੁਲ ਗਾਂਧੀ ਦੇ ਗਲੇ ਮਿਲਿਆ ਸੀ। ਨਾਲ ਚਲ ਰਹੇ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਇਕ ਪਾਸੇ ਕੀਤਾ ਗਿਆ ਸੀ।

Bharat Jodo Yatra In Punjab
Bharat Jodo Yatra In Punjab

By

Published : Jan 17, 2023, 8:21 AM IST

Updated : Jan 17, 2023, 8:15 PM IST

ਰਾਹੁਲ ਗਾਂਧੀ ਦੀ ਦਸੂਹਾ 'ਚ ਪ੍ਰੈਸ ਕਾਨਫਰੰਸ


ਹੁਸ਼ਿਆਰਪੁਰ: ਭਾਰਤ ਜੋੜੋ ਯਾਤਰਾ ਨੂੰ ਸੋਮਵਾਰ ਨੂੰ ਚੌਥੇ ਦਿਨ ਰਾਹੁਲ ਗਾਂਧੀ ਵਰਕਰਾਂ ਨਾਲ ਦਸੂਹਾ ਤੋਂ ਰਵਾਨਾ ਹੋਈ ਸੀ, ਜੋ ਪਿੰਡ ਗੌਂਸਪੁਰ ਪਹੁੰਚੀ। ਇਸ ਤੋਂ ਬਾਅਦ ਦਸੂਹਾ ਤੋਂ ਸ਼ੁਰੂ ਹੋਇਆ ਪੈਦਲ ਮਾਰਚ ਅੱਜ ਮੰਗਲਵਾਰ ਦੀ ਰਾਤ ਨੂੰ ਪਠਾਨਕੋਰਟ ਰੋਡ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਰੁੱਕਿਆ ਹੈ। ਜਿਸ ਤੋਂ ਬਾਅਦ ਬੁੱਧਵਾਰ ਨੂੰ ਇਹ 'ਭਾਰਤ ਜੋੜੋ ਯਾਤਰਾ' ਪਠਾਨਕੋਟ ਵੱਲ ਕੂਚ ਕਰੇਗੀ।

ਸਵੇਰੇ 7 ਵਜੇ ਭਾਰਤ ਜੋੜੋ ਯਾਤਰਾ ਦਸੂਹਾ ਦੇ ਝੀਂਗਰ ਖੁਰਦ ਤੋਂ ਸ਼ੁਰੂ ਹੋਈ ਸੀ। ਦੁਪਹਿਰ ਨੂੰ ਇਹ ਯਾਤਰਾ ਆਰਾਮ ਲਈ ਗੌਂਸਪੁਰ ਵਿੱਚ ਰੁਕੇਗੀ। ਇੱਥੇ ਪਹੁੰਚ ਕੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਫਿਰ ਰਾਤ ਦਾ ਠਹਿਰਾਅ ਮੁਕੇਰੀਆ ਵਿਖੇ ਹੋਵੇਗਾ।




ਰਾਹੁਲ ਗਾਂਧੀ ਦੀ ਦਸੂਹਾ ਦੇ ਪਿੰਡ ਗੌਂਸਪੁਰ ਵਿੱਚ ਪ੍ਰੈਸ ਕਾਨਫਰੰਸ - RSS ਦਾ ਹਰ ਮੀਡੀਆ ਸਣੇ ਸੰਸਥਾਨ 'ਤੇ ਦਬਾਅ:ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਦਾ ਉਦੇਸ਼ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਆਵਾਜ਼ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਸਫਲ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਇਸ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਆਰਐਸਐਸ ਉੱਤੇ ਮੀਡੀਆ ਤੋਂ ਲੈ ਕੇ ਹਰ ਸੰਸਥਾਨ ਉੱਤੇ ਦਬਾਅ ਹੈ। ਮੀਡੀਆ ਰਾਹੀਂ ਨਫ਼ਰਤ ਫੈਲਾਈ ਜਾ ਰਹੀ ਹੈ। ਕਿਸਾਨਾਂ ਨਾਲ ਹੋ ਰਹੀ ਲੁੱਟ ਨਹੀਂ ਦਿਖਾਈ ਜਾ ਰਹੀ ਹੈ, ਪਰ ਮੀਡੀਆ ਵਿੱਚ ਅਸਲ ਮੁੱਦੇ ਭਟਕਾਉਣ ਲਈ ਜਾਤੀ ਵਾਦ ਦੇ ਮਸਲੇ ਉਛਾਲੇ ਜਾ ਰਹੇ ਹਨ।


ਰਾਹੁਲ ਗਾਂਧੀ ਦੀ ਦਸੂਹਾ 'ਚ ਪ੍ਰੈਸ ਕਾਨਫਰੰਸ

ਸੁਰੱਖਿਆ ਵਿੱਚ ਨਹੀਂ ਹੋਈ ਕੁਤਾਹੀ:ਆਪਣੀ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਖਸ਼ ਮੇਰੇ ਨਾਲ ਜਫ਼ੀ ਪਾਉਣ ਲਈ ਉਤਸ਼ਾਹਿਤ ਸੀ, ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ ਹੈ।



ਭਗਵੰਤ ਮਾਨ ਨੂੰ ਮੁੜ ਦਿੱਤੀ ਨਸੀਹਤ:ਸੀਐਮ ਭਗਵੰਤ ਮਾਨ ਨੂੰ ਇਕ ਵਾਰ ਫਿਰ ਰਾਹੁਲ ਗਾਂਧੀ ਨੇ ਨਸੀਹਤ ਦਿੰਦਿਆ ਕਿਹਾ ਕਿ ਮੈਂ ਸੀਐਮ ਨੂੰ ਪੰਜਾਬੀ ਕਲਚਰ ਬਾਰੇ ਪਿਆਰ ਨਾਲ ਦੱਸਿਆ ਹੈ। ਇਹ ਇਤਿਹਾਸ ਫੈਕਟ ਹੈ। ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾ ਸਕਦਾ ਹੈ। ਪੰਜਾਬ ਦਾ ਦਿੱਲੀ ਤੋਂ ਚੱਲਣਾ ਲੋਕ ਪਸੰਦ ਨਹੀਂ ਕਰਨਗੇ।









ਭਰਾ ਵਰੁਣ ਗਾਂਧੀ ਨਾਲ ਇਕ ਹੋਣ ਦੇ ਸਵਾਲ ਉੱਤੇਰਾਹੁਲ ਨੇ ਕਿਹਾ ਕਿ ਮੈਂ ਆਰਐਸਐਸ ਦੇ ਦਫ਼ਤਰ ਨਹੀਂ ਜਾ ਸਕਦਾ। ਸਾਡੇ ਪਰਿਵਾਰ ਦੀ ਆਪਣੀ ਇਕ ਵੱਖਰੀ ਸੋਚ ਹੈ। ਕਾਂਗਰਸ ਦੀ ਆਪਣੀ ਸੋਚ ਹੈ।

ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ
1984 ਦੇ ਮੁੱਦੇ ਉੱਤੇ ਬੋਲਦੇ ਹੋਏ ਉਨ੍ਹਾਂ ਕਿਹਾ ਮਨਮੋਹਨ ਸਿੰਘ ਪੀਐਮ ਵਜੋਂ ਸਦਨ ਵਿੱਚ ਅਤੇ ਸੋਨੀਆ ਗਾਂਧੀ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਸੀ। ਮੈਂ ਵੀ ਉਸ ਦਾ ਸਮਰਥਨ ਕਰਦਾ ਹਾਂ।

ਕਿਸਾਨਾਂ ਉੱਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿਕਿਸਾਨ ਦੇਸ਼ ਦੇ ਰੀੜ ਦੀ ਹੱਡੀ ਹੈ। ਅਸੀਂ ਆਪਣੀ ਸਰਕਾਰ ਵੇਲ੍ਹੇ UAPA ਸਮੇਂ ਕਰਜ਼ੇ ਮੁਆਫ ਕਰਵਾਏ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਜਿੰਨਾ ਅਸੀਂ ਕੀਤਾ ਹੈ, ਉਸ ਤੋਂ ਵੱਧ ਹੋਣਾ ਚਾਹੀਦਾ ਸੀ। ਕਿਸਾਨਾਂ ਉੱਤੇ ਨਾਨਸਟਾਪ ਹਮਲੇ ਹੋ ਰਹੇ ਹਨ।




ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ! :ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੁਸ਼ਿਆਰਪੁਰ ਵਿੱਚ ਹੈ। ਇੱਥੇ 2 ਵਾਰ ਉਨ੍ਹਾਂ ਦੀ ਸੁਰੱਖਿਆ ਵਿੱਚ ਲਾਪਰਵਾਹੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਕ ਵਾਰ ਨੌਜਵਾਨ ਭੱਜਦੇ ਹੋਏ ਆਇਆ ਅਤੇ ਸਿੱਧੇ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਨੂੰ ਵੇਖਦੇ ਹੋਏ ਨਾਲ ਚਲ ਰਹੇ ਰਾਜਾ ਵੜਿੰਗ ਦੀ ਮਦਦ ਨਾਲ ਰਾਹੁਲ ਗਾਂਧੀ ਨੇ ਉਸ ਨੂੰ ਧੱਕਾ ਮਾਰ ਕੇ ਦੂਰ ਕੀਤਾ।

ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ




ਦੂਜੀ ਵਾਰ ਪਿੰਡ ਬਸੀ ਵਿੱਟ ਟੀ ਬ੍ਰੇਕ ਲਈ ਜਾਂਦੇ ਹੋਏ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਵਿੱਚ ਇਕ ਨੌਜਵਾਨ ਸਿਰ ਉੱਤੇ ਕੇਸਰੀ ਪਰਨਾ ਬੰਨੇ ਹੋਏ ਦਾਖਲ ਹੋ ਗਿਆ। ਉਹ ਰਾਹੁਲ ਗਾਂਧੀ ਦੇ ਕੋਲ ਪਹੁੰਚਿਆਂ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ੍ਹ ਕੇ ਇਕ ਪਾਸੇ ਧੱਕਾ ਦੇ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ।




ਰਾਹੁਲ ਗਾਂਧੀ ਦੀ ਸੀਐਮ ਮਾਨ ਨੂੰ ਨਸੀਹਤ:ਹੁਸ਼ਿਆਰਪੁਰ ਵਿੱਚ ਪਹਿਲੇ ਦਿਨ ਪਹੁੰਚੇ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆ ਕਿਹਾ ਕਿ ਉਹ ਦਿੱਲੀ ਦੇ ਦਬਾਅ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣਨ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਜਵਾਬ ਦਿੰਦਿਆ ਦੇਰ ਨਹੀਂ ਕੀਤੀ।






ਸੀਐਮ ਮਾਨ ਦਾ ਪਲਟਵਾਰ: ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ, "ਰਾਹੁਲ ਜੀ, ਪੰਜਾਬ ਵਿੱਚ ਤੁਸੀ ਕੁਝ ਪੁੱਠਾ ਨਾ ਬੋਲੋ, ਤਾਂ ਚੰਗਾ ਹੈ। ਮੈਨੂੰ ਸੀਐਮ ਪੰਜਾਬ ਦੀ ਜਨਤਾ ਨੇ ਬਣਾਇਆ ਹੈ ਅਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ, ਤੁਸੀਂ 2 ਮਿੰਟ ਵਿੱਚ ਚੁਣੇ ਹੋਏ ਸੀਐਮ ਕਰਕੇ ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇਜ਼ਤ ਕਰਕੇ ਹਟਾ ਦਿੱਤਾ ਸੀ। ਯਾਤਰਾ ਵਿੱਚ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਹਨ, ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ।"








ਸੋਮਵਾਰ ਨੂੰ ਮਹਿਲਾਵਾਂ ਦੇ ਨਾਂਅ ਰਹੀ ਯਾਤਰਾ:ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਮਹਿਲਾਵਾਂ ਦੇ ਨਾਂਅ ਰਹੀ। ਇਸ ਮੌਕੇ ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਚੱਲਦੇ ਹੋਏ ਨਜ਼ਰ ਆਈ। ਕਾਫੀ ਦੇਰ ਤੱਕ ਦੋਹਾਂ ਵਿਚਾਲੇ ਗੱਲਬਾਤ ਹੋਈ। ਨਵਜੋਤ ਕੌਰ ਤੋਂ ਇਲਾਵਾ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਰਹੀ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਹੋਈ ਹੈ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ

ਹੁਣ ਤੱਕ ਪੰਜਾਬ ਵਿੱਚ ਭਾਰਤ ਜੋੜੋ ਦਾ ਪੈਦਲ ਸਫ਼ਰ:ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਤੋਂ ਦਾਖਲ ਹੋਈ ਸੀ।



  • ਉਸ ਤੋਂ ਬਾਅਦ 11 ਜਨਵਰੀ ਨੂੰ ਯਾਤਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ। ਖੰਨਾ ਦੇ ਨੇੜੇ ਪਹੁੰਚ ਕੇ ਯਾਤਰਾ ਖ਼ਤਮ ਹੋਈ।
  • ਫਿਰ 12 ਜਨਵਰੀ ਨੂੰ ਇਹ ਯਾਤਰਾ ਮੁੜ ਸ਼ੁਰੂ ਹੋਈ ਅਤੇ ਪਾਇਲ ਤੋਂ ਸਾਹਨੇਵਾਲ ਹੁੰਦੇ ਹੋਏ ਲਾਡੋਵਾਲ ਪਹੁੰਚਣ ਦੀ ਥਾਂ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਹੀ ਖ਼ਤਮ ਹੋ ਗਈ। ਜਿੱਥੇ ਰਾਹੁਲ ਗਾਂਧੀ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਗਿਆ।
  • 13 ਜਨਵਰੀ ਵਾਲੇ ਦਿਨ ਲੋਹੜੀ ਦੀ ਛੁੱਟੀ ਰਹੀ।
  • 14 ਜਨਵਰੀ ਨੂੰ ਇਹ ਯਾਤਰਾ ਮੁੜ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਫਗਵਾੜਾ ਹੁੰਦੇ ਹੋਏ ਜਲੰਧਰ ਪਹੁੰਚੀ। ਪਰ, ਰਾਹ ਵਿੱਚ ਜਲੰਧਰ ਤੋਂ ਸਾਂਸਦ ਸੰਤੋਖ ਚੌਧਰੀ ਦਾ ਰਾਹੁਲ ਗਾਂਧੀ ਨਾਲ ਯਾਤਰਾ ਵਿੱਚ ਪੈਦਲ ਚੱਲਦੇ ਸਮੇਂ ਦੇਹਾਂਤ ਹੋ ਗਿਆ। ਇਸ ਤੋਂ ਹਾਅਦ 24 ਘੰਟਿਆ ਲਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ।
  • ਐਤਵਾਰ 15 ਜਨਵਰੀ ਨੂੰ ਦੁਪਹਿਰ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋਈ। 16 ਜਨਵਰੀ ਨੂੰ ਜਲੰਧਰ ਤੋਂ ਚੱਲਦੇ ਹੋਏ ਹੁਸ਼ਿਆਰਪੁਰ ਪਹੁੰਚੀ।
  • ਹੁਣ ਇਹ ਯਾਤਰਾ ਟਾਂਡਾ, ਦਸੂਹਾ ਅਤੇ ਮੁਕੇਰੀਆ ਤੋਂ ਹੁੰਦੇ ਹੋਏ ਪਠਾਨਕੋਟ ਵਿੱਚ ਦਾਖਲ ਹੋਵੇਗੀ, ਜਿੱਥੇ 19 ਜਨਵਰੀ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਉਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਜੰਮੂ ਵਿੱਚ ਦਾਖਲ ਹੋਵੇਗਾ।




ਇਹ ਵੀ ਪੜ੍ਹੋ:ਸੀਐਮ ਮਾਨ ਵੱਲੋਂ ਕਪੂਰਥਲਾ ਜੇਲ੍ਹ ਦਾ ਅਚਨਚੇਤ ਦੌਰਾ, ਕਿਹਾ- ਜੇਲ੍ਹਾਂ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਦੀ ਚੱਲ ਰਹੀ ਤਿਆਰ

Last Updated : Jan 17, 2023, 8:15 PM IST

ABOUT THE AUTHOR

...view details