ਹੁਸ਼ਿਆਰਪੁਰ:ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਵੱਲੋਂ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਹੁਣ ਇੱਕ ਹੋਰ ਪੰਜਾਬੀ ਨੌਜਵਾਨ ਨੇ ਸੂਬੇ ਦੇ ਨਾਮ ਚਮਕਾਇਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬਧਿਤ ਨੌਜਵਾਨ ਪਰਮਜੀਤ ਸਿੰਘ ਅਮਰੀਕਾ (USA) ਦੇ ਨਿਊਯਾਰਕ ਪੁਲਿਸ ਡਿਪਾਰਟਮੈਂਟ (Police Department) ਵਿੱਚ ਅਫ਼ਸਰ ਬਣਿਆ ਹੈ।
ਸਤਨਾਮ ਸਿੰਘ ਅਤੇ ਸਰਬਜੀਤ ਕੌਰ ਦੇ ਹੋਣਹਾਰ ਪੁੱਤਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰਾ ਟਾਂਡਾ ਨਗਰ ਫਖ਼ਰ ਮਹਿਸੂਸ ਕਰ ਰਿਹਾ ਹੈ। ਪਰਮਜੀਤ ਦੇ ਅਫ਼ਸਰ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਦਾਦੀ ਭਗਵੰਤ ਕੌਰ, ਮਾਤਾ ਸਰਬਜੀਤ ਕੌਰ, ਚਾਚਾ ਜਗਦੀਸ਼ ਸਿੰਘ ਅਤੇ ਚਾਚੀ ਰੇਸ਼ਮ ਕੌਰ ਨੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।