ਹੁਸ਼ਿਆਰਪੁਰ : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ਚ ਕਿੰਨੀ ਕੁ ਸੱਚਾਈ ਹੈ ਇਸ ਦਾ ਖੁਲਾਸਾ ਅੱਜ ਪੱਤਰਕਾਰਾਂ ਵੱਲੋਂ ਉਸ ਵਕਤ ਕਰ ਦਿੱਤਾ ਗਿਆ ਜਦੋਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹੇੜੀਆਂ ਵਿਖੇ ਸਰਕਾਰ ਵੱਲੋਂ ਬਣਾਏ ਗਏ ਸਮਾਰਟ ਸਕੂਲ ਦਾ ਦੌਰਾ ਕੀਤਾ ਗਿਆ।
ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹੇੜੀਆ ਦਾ ਸਰਕਾਰੀ ਸਮਾਰਟ ਸਕੂਲ ਸਮਾਰਟ ਸਕੂਲ ਘੱਟ ਜਾਪ ਕੇ ਕੋਈ ਜੰਗਲਨੁਮਾ ਸਥਾਨ ਵਧੇਰੇ ਜਾਪ ਰਿਹਾ ਹੈ। ਬੇਸ਼ੱਕ ਸਿੱਖਿਆ ਵਿਭਾਗ ਵੱਲੋਂ ਸਕੂਲ ਦੀਆਂ ਬਾਹਰੀ ਕੰਧਾਂ ਨੂੰ ਤਾਂ ਚੰਗੀ ਤਰ੍ਹਾਂ ਚਮਕਾਇਆ ਗਿਆ ਹੈ ਪਰ ਸਕੂਲ ਦੇ ਇਰਦ ਗਿਰਦ ਦੇ ਹਾਲਾਤ ਦੇਖ ਕੇ ਸਥਿਤੀ ਬੇਹੱਦ ਹੀ ਹਾਸੋਹੀਣੀ ਹੋ ਜਾਂਦੀ ਹੈ। ਕਿਉਂਕਿ ਸਕੂਲ ਦੇ ਚਾਰੇ ਪਾਸਿਆਂ ਤੋਂ ਤਿਵਾਰੀ ਨਹੀਂ ਅਤੇ ਸਕੂਲ ਤਕਰੀਬਨ ਵੀਹ ਵੀਹ ਫੁੱਟ ਭੰਗਾਂ ਦੇ ਵਿੱਚ ਲੁਕਿਆ ਹੋਇਆ ਹੈ।