ਪੰਜਾਬ

punjab

ETV Bharat / state

ਪੰਜਾਬ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ - ਪੰਜਾਬ ਵਿਚ ਰਹਿੰਦੇ ਹੋਏ

ਗੜ੍ਹਸ਼ੰਕਰ ਦੇ ਪਿੰਡ ਭੱਜਲ ਦੀ ਧੀ ਏਕਤਾ ਬੜਪੱਗਾ ਨੇ ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਤੋਂ ਬਾਅਦ ਉਥੇ ਦੇ ਜੇਲ੍ਹ ਵਿਭਾਗ ਦੇ ਕੁਰੈਕਸ਼ਨ ਅਫ਼ਸਰ ਦੇ ਅਹੁਦੇ ਉਤੇ ਉਸਦੀ ਨਿਯੁਕਤੀ ਹੈ।ਏਕਤਾ ਨੇ ਪਿਤਾ ਦਾ ਕਹਿਣਾ ਹੈ ਕਿ ਇਹ ਬਚਪਨ ਤੋਂ ਹੀ ਬੜੀ ਮਿਹਨਤੀ ਸੀ।

ਪੰਜਾਬ ਦੀ ਧੀ ਨੇ ਵਿਦੇਸ਼ 'ਚ ਮਾਰੀ ਮੱਲ
ਪੰਜਾਬ ਦੀ ਧੀ ਨੇ ਵਿਦੇਸ਼ 'ਚ ਮਾਰੀ ਮੱਲ

By

Published : May 25, 2021, 10:50 PM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਤਿੰਨ ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ ਦੇ ਚੜ੍ਹਦੇ ਪਾਸੇ ਪੈਂਦੇ ਪਿੰਡ ਭੱਜਲ ਦੀ ਏਕਤਾ ਬੜਪੱਗਾ ਨੇ ਨਿਊਜ਼ੀਲੈਂਡ ਵਿਖੇ ਮਹਿਜ਼ ਤਿੰਨ ਸਾਲ ਵਿਚ ਜੇਲ ਵਿਭਾਗ ਦੇ ਕੁਰੈਕਸ਼ਨ ਅਫਸਰ ਦੇ ਅਹੁਦੇ 'ਤੇ ਪਹੁੰਚ ਕੇ ਨਾ ਕੇਵਲ ਪਿੰਡ ਦਾ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ।ਮਾਲ ਅਧਿਕਾਰੀ ਕਸ਼ਮੀਰ ਸਿੰਘ ਅਤੇ ਕਮਲੇਸ਼ ਕੌਰ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਵਿੱਚੋਂ ਦੂਸਰੇ ਨੰਬਰ ਦੀ ਧੀ ਏਕਤਾ ਬੜਪੱਗਾ ਦਾ ਜਨਮ 1990 ਵਿੱਚ ਹੋਇਆ। ਡੀ ਏ ਵੀ ਕਾਲਜ ਗੜ੍ਹਸ਼ੰਕਰ ਤੋਂ ਬੀ ਏ ਦੀ ਡਿਗਰੀ ਕਰਨ ਉਪਰੰਤ ਗੁਰੂ ਨਾਨਕ ਕਾਲਜ ਫਾਰ ਗਰਲਜ਼ ਬੰਗਾ ਤੋਂ ਐਮ ਏ ਹਿਸਟਰੀ ਕੀਤੀ। ਇਸ ਉਪਰੰਤ ਕੰਪਿਊਟਰ ਵਿਚ ਪੋਸਟ ਗ੍ਰੈਜੂਏਸ਼ਨ ਅਤੇ ਫਿਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਐਮਬੀਏ ਦੀ ਡਿਗਰੀ ਹਾਸਲ ਕਰਨ ਉਪਰੰਤ ਸੰਨ 2018 ਵਿਚ ਨਿਊਜ਼ੀਲੈਂਡ ਵਿਖੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਮੁਕੰਮਲ ਕਰਨ ਉਪਰੰਤ ਏਕਤਾ ਬੜਪੱਗਾ ਦੀ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਜੇਲ੍ਹ ਵਿਭਾਗ ਵਿਚ ਕੁਰੈਕਸ਼ਨ ਅਫਸਰ ਦੇ ਤੌਰ ਤੇ ਨਿਯੁਕਤੀ ਹੋ ਗਈ।

ਪੰਜਾਬ ਦੀ ਧੀ ਨੇ ਵਿਦੇਸ਼ 'ਚ ਮਾਰੀ ਮੱਲ

ਏਕਤਾ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਏਕਤਾ ਪੰਜਾਬ ਵਿਚ ਰਹਿੰਦੇ ਹੋਏ ਸਵੇਰੇ ਚਾਰ ਵਜੇ ਉੱਠ ਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿੱਚ ਜਾ ਕੇ ਚਾਰ-ਚਾਰ ਘੰਟੇ ਦੌੜ ਲਗਾਉਂਦੀ ਸੀ ਅਤੇ ਸ਼ੁਰੂ ਤੋਂ ਹੀ ਉਸ ਦਾ ਨਿਸ਼ਾਨਾ ਕਿਸੇ ਉੱਚ ਅਹੁਦੇ ਤੇ ਪਹੁੰਚਣਾ ਸੀ ਜੋ ਕਿ ਉਸ ਨੇ ਸਖਤ ਮਿਹਨਤ ਕਰਨ ਉਪਰੰਤ ਹਾਸਲ ਕੀਤਾ।

ਉਹਨਾਂ ਨੇ ਕਿਹਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਦੋ ਕਦਮ ਅੱਗੇ ਹੀ ਹੁੰਦੀਆਂ ਹਨ। ਇਸ ਲਈ ਹੁਣ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਹੀ ਮਾਣ ਸਨਮਾਨ ਦੇਣਾ ਚਾਹੀਦਾ ਹੈ ‌ ਅਤੇ ਉਹਨਾਂ ਦੇ ਜੀਵਨ ਦੇ ਲਕਸ਼ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਲੀਹਾਂ ਲੜਕੀਆਂ ਵੱਲੋਂ ਪਾਈਆਂ ਜਾ ਰਹੀਆਂ ਹਨ ਲੜਕਿਆਂ ਨੂੰ ਉਸ ਤੋਂ ਸਿੱਖਣ ਦੀ ਲੋੜ ਹੈ।

ਇਹ ਵੀ ਪੜੋ:ਮੁੱਖ ਮੰਤਰੀ ਕੋਰੋਨਾ ਵੈਕਸੀਨ ਦੀ ਖਰੀਦ ਲਈ 1 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨ: ਬਾਦਲ

ABOUT THE AUTHOR

...view details