ਹੁਸ਼ਿਆਰਪੁਰ: ਬਹੁਤ ਸਾਰੇ ਪੰਜਾਬੀ ਰੋਜੀ ਰੋਟੀ ਦੀ ਤਲਾਸ਼ ਵਿੱਚ ਅਮਰੀਕਾ ਵਰਗੇ ਮੁਲਕਾਂ ਅੰਦਰ ਆਪਣੇ ਸੁਨਹਿਰੇ ਭਵਿੱਖ ਲਈ ਜਾਂਦੇ ਨੇ ਪਰ ਅੱਜ-ਕੱਲ ਇਨ੍ਹਾਂ ਮੁਲਕਾਂ ਵਿੱਚ ਅਜਿਹੀਆਂ ਵਾਰਦਾਤਾਂ ਘਟ ਰਹੀਆ ਨੇ ਜਿਨ੍ਹਾਂ ਕਰਕੇ ਮਾਪਿਆਂ ਨੂੰ ਸੋਚਣ ਲਈ ਮਜਬੂਰ ਹੋ ਰਿਹਾ ਹੈ। ਵਿਦੇਸ਼ੀ ਧਰਤੀ ਉੱਤੇ ਪੰਜਾਬੀਆਂ ਦੇ ਕਤਲ ਲਗਾਤਾਰ ਹੋ ਰਹੇ ਹਨ ਅਤੇ ਹੁਣ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀ ਮਾਰਨ ਵਾਲਾ ਮੁਲਜ਼ਮ ਨਾਬਾਲਿਗ ਸੀ। ਮ੍ਰਿਤਕ ਪ੍ਰਵੀਨ ਕੁਮਾਰ ਦੀ ਉਮਰ ਮਹਿਜ਼ 27 ਸਾਲ ਸੀ ਅਤੇ ਉਹ ਕੈਲੀਫੋਰਨੀਆ ਦੇ ਵਿਕਟਰ ਵੈਲੀ ਵਿੱਚ ਇੱਕ ਸਟੋਰ ਦੇ ਅੰਦਰ ਕੰਮ ਕਰਦਾ ਸੀ ਜਿੱਥੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
Punjabi youth Murder in America: ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਕਤਲ, ਨਾਬਾਲਿਗ ਨੇ ਮਾਰੀ ਗੋਲ਼ੀ - ਅਮਰੀਕਾ ਚ ਪੰਜਾਬੀ ਨੌਜਵਾਨ ਦਾ ਕਤਲ
ਵਿਦੇਸ਼ ਦੀ ਧਰਤੀ ਤੋਂ ਪੰਜਾਬ ਲਈ ਦੁੱਖਦਾਈ ਖ਼ਬਰ ਆਈ ਹੈ। 7 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਮੁਕੇਰੀਆਂ ਦੇ ਨੌਜਵਾਨ ਪ੍ਰਵੀਨ ਕੁਮਾਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦਾ ਕਤਲ ਕੈਲੀਫੋਰਨੀਆ ਦੇ ਵਿਕਟਰ ਵੈਲੀ ਵਿੱਚ ਕੀਤਾ ਗਿਆ ਜਿੱਥੇ ਉਹ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਗੋਲੀ ਮਾਰਨ ਵਾਲਾ ਮੁਲਜ਼ਮ ਨਾਬਾਲਿਗ ਸੀ।
ਗੋਲੀ ਲੱਗਣ ਕਾਰਨ ਪ੍ਰਵੀਨ ਦੀ ਮੌਤ: ਦੁਖਦਾਈ ਖ਼ਬਰ ਆਉਣ ਤੋਂ ਮ੍ਰਿਤਕ ਪ੍ਰਵੀਨ ਕੁਮਾਰ ਦੇ ਪਿਤਾ ਸੂਰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ 2 ਬੇਟੇ ਹਨ ਅਤੇ ਦੋਵੇਂ ਅਮਰੀਕਾ 'ਚ ਇੱਕ ਹੀ ਸਟੋਰ 'ਤੇ ਕੰਮ ਕਰਦੇ ਸਨ। ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਹਨ ਅਤੇ ਛੋਟਾ ਬੇਟਾ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ। ਸੂਰਤ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਲੜਕੇ ਨੇ ਉਸ ਨੂੰ ਦੱਸਿਆ ਕਿ ਪ੍ਰਵੀਨ ਜਿੱਥੇ ਕੰਮ ਕਰਦਾ ਸੀ, ਉੱਥੇ ਇੱਕ ਹਥਿਆਰਬੰਦ ਲੁਟੇਰਾ ਆਇਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਪ੍ਰਵੀਨ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਪ੍ਰਵੀਨ ਦੀ ਮੌਤ ਹੋ ਗਈ। ਇਸ ਦੁੱਖਦਾਈ ਖ਼ਬਰ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੂਰਤ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਪ੍ਰਵੀਨ ਕੁਮਾਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।
- ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ
- ਕਾਂਗਰਸੀ ਮੇਅਰ ਖ਼ਿਲਾਫ਼ ਲਿਆਂਦੇ ਗਏ ਬੇਭੋਰਸਗੀ ਮਤੇ ਖ਼ਿਲਾਫ਼ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ, ਕਿਹਾ- ਨਹੀਂ ਜਰਾਂਗੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ
- ਸਾਂਸਦ ਰਾਘਵ ਚੱਢਾ ਅਤੇ ਮੰਗੇਤਰ ਪਰਣਿਤੀ ਚੋਪੜਾ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਪਹਿਲਾਂ ਵੀ ਹੋਇਆ ਕਤਲ:ਦੱਸ ਦਈਏ ਅਮਰੀਕਾ ਵਿੱਚ ਕਿਸੇ ਪੰਜਾਬੀ ਨੌਜਵਾਨ ਨੂੰ ਕਤਲ ਕਰਨ ਦਾ ਇਹ ਮਾਮਲਾ ਪਹਿਲਾ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਅਮਰੀਕਾ ਦੇ ਮਿਸੀਸਿੱਪੀ ਵਿੱਚ ਵੀ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਅਕਸ਼ਪ੍ਰੀਤ ਸਿੰਘ ਵਜੋਂ ਹੋਈ ਸੀ ਜੋ ਕਿ ਅੰਮ੍ਰਿਤਸਰ ਦੇ ਕਸਬਾ ਮੱਤੇਵਾਲ ਦਾ ਰਹਿਣ ਵਾਲਾ ਸੀ। ਅਮਰੀਕਾ ਦੇ ਸ਼ਹਿਰ ਮਿਸੀਸਿੱਪੀ ਵਿੱਚ ਮ੍ਰਿਤਕ ਆਪਣੇ ਭਰਾ ਅਤੇ ਪਿਤਾ ਨਾਲ ਰਹਿ ਰਿਹਾ ਸੀ। ਮਿਸੀਸਿੱਪੀ ਵਿੱਚ ਉਨ੍ਹਾਂ ਦੇ ਕਈ ਜਨਰਲ ਸਟੋਰ ਸਨ ਅਤੇ ਇੱਕ ਸ਼ਾਮ ਉਸ ਨੂੰ ਇੱਕ ਸਟੋਰ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਉੱਤੇ ਕੁਝ ਨੀਗਰੋ ਲੁਟੇਰੇ ਲੁੱਟਮਾਰ ਕਰ ਰਹੇ ਹਨ। ਅਕਸ਼ਪ੍ਰੀਤ ਉਸੇ ਸਮੇਂ ਆਪਣੇ ਸਟੋਰ ਪਹੁੰਚਿਆ ਅਤੇ ਲੁਟੇਰਿਆਂ ਨਾਲ ਉਸ ਦੀ ਹੱਥੋਪਾਈ ਹੋ ਗਈ। ਹੱਥੋਪਾਈ ਦੌਰਾਨ ਅਕਸ਼ਪ੍ਰੀਤ ਸਿੰਘ ਦੀ ਲਾਇਸੈਂਸੀ ਪਿਸਤੌਲ ਹੇਠਾਂ ਡਿੱਗ ਗਈ ਅਤੇ ਲੁਟੇਰਿਆਂ ਨੇ ਉਸ ਦੀ ਪਿਸਤੌਲ ਚੁੱਕ ਕੇ ਅਕਸ਼ਪ੍ਰੀਤ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।