ਹੁਸ਼ਿਆਰਪੁਰ :ਰੋਜ਼ੀ ਰੋਟੀ ਖਾਤਰਹੁਸ਼ਿਆਰਪੁਰ ਦੇਪਿੰਡ ਸਰਹਾਲਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਨੂੰ ਦੁਬਈ ਵਿੱਚ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਨੌਜਵਾਨ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਇਲਜ਼ਾਮ ਅਧੀਨ ਪਿਛਲੇ ਚਾਰ ਸਾਲਾਂ ਤੋਂ ਦੁਬਈ ਦੀ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਕਿ ਗੋਲੀ ਮਾਰ ਦਿੱਤੀ ਜਾਵੇ, ਨਹੀਂ ਤਾਂ ਜੁਰਮਾਨੇ ਵੱਜੋਂ 60 ਲੱਖ਼ ਰੁਪਏ ਦੀ ਬਲੱਡ ਮਨੀ ਜਲਦ ਹੀ ਜਮ੍ਹਾਂ ਕਰਵਾਈ ਜਾਵੇ। ਇਹ ਸੂਚਨਾ ਮਿਲਦੇ ਹੀ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਉੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।
ਹੁਸ਼ਿਆਰਪੁਰ ਦੇ ਨੌਜਵਾਨ ਨੂੰ ਦੁਬਈ 'ਚ ਗੋਲੀ ਮਾਰਨ ਦੇ ਹੁਕਮ, ਜਾਨ ਬਚਾਉਣ ਲਈ ਅਦਾ ਕਰਨੀ ਪਵੇਗੀ 60 ਲੱਖ ਰੁਪਏ ਬਲੱਡ ਮਨੀ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
Punjabi youth Order to shoot in Dubai: ਪਿੰਡ ਸਰਹਾਲਾ ਕਲਾਂ ਦੇ ਦੁਬਈ ਦੀ ਜੇਲ੍ਹ 'ਚ ਪਿਛਲੇ ਚਾਰ ਸਾਲਾਂ ਤੋਂ ਬੰਦ ਨੌਜਵਾਨ ਨੂੰ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਇਲਜ਼ਾਮ ਅਧੀਨ ਗੋਲੀ ਮਾਰਨ ਦੇ ਹੁਕਮ ਜਾਂ 60 ਲੱਖ਼ ਰੁਪਏ ਬਲੱਡ ਮਨੀ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੁਖੀ ਹੋ ਕੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ।
Published : Jan 18, 2024, 2:28 PM IST
ਬਲੱਡ ਮਨੀ ਦੇ 60 ਲੱਖ ਰੁਪਏ ਜਮਾਂ ਕਰਵਾਉਣ ਦੇ ਹੁਕਮ : ਪਰਿਵਾਰ ਨੇ ਇਸ ਔਖੀ ਘੜੀ 'ਚ ਪੰਜਾਬ ਸਰਕਾਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਐਸ ਪੀ ਓਬਰਾਏ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਸੀ ਅਤੇ ਜਿਨ੍ਹਾਂ ਦੇ ਦਖ਼ਲ ਤੋਂ ਬਾਅਦ ਚਰਨਜੀਤ ਸਿੰਘ ਦੀ ਮੌਤ ਦੀ ਸਜ਼ਾ ਰੁਕ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਚਾਨਕ ਫ਼ਿਰ ਉਨ੍ਹਾਂ ਦੇ ਪੁੱਤਰ ਨੇ ਫ਼ੋਨ ’ਤੇ ਦੱਸਿਆ ਕਿ ਮੌਤ ਦੀ ਸਜ਼ਾ ਰੋਕਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਦੀ ਕਿਸੇ ਨੇ ਵੀ ਪੈਰਵੀ ਨਹੀਂ ਕੀਤੀ ਅਤੇ ਨਾ ਹੀ ਬੱਲਡ ਮਨੀ ਦਾ ਪ੍ਰਬੰਧ ਹੋਇਆ। ਜਿਸ ਕਾਰਨ ਹੁਣ ਮੁੜ੍ਹ ਇੱਕ ਹਫ਼ਤੇ ਵਿੱਚ ਉਨ੍ਹਾਂ ਦੇ ਲੜਕੇ ਨੂੰ ਮੌਤ ਦੀ ਸਜਾ ਦੇਣ ਜਾਂ 60 ਲੱਖ਼ ਰੁਪਏ ਬਲੱਡ ਮਨੀ ਦੀ ਸ਼ਰਤ ਨਿਭਾਉਣ ਦਾ ਫ਼ੈਸਲਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਲੜਕੇ ਦੀ ਮੌਤ ਨੇੜੇ ਦਿਖ਼ਾਈ ਦੇ ਰਹੀ ਹੈ। ਉਨ੍ਹਾਂ ਫ਼ਿਰ ਤੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸੈਂਟਰਲ ਜੇਲ੍ਹ ਅਲਬਾਟਲਾ ਆਬੂਧਾਬੀ ਵਿੱਚ ਕੈਦ ਲੜਕੇ ਦੀ ਜਾਨ ਬਚਾਈ ਜਾਵੇ।
- ਹਨੂੰਮਾਨ ਮੰਦਿਰ 'ਚੋਂ 15 ਲੱਖ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ ਮੁਲਜ਼ਮ ਕਾਬੂ, ਚੋਰੀ ਹੋਇਆ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ
- ਸ਼ਰਮਨਾਕ ! ਦਿੱਲੀ 'ਚ ਮਾਂ ਦੇ ਲਿਵ-ਇਨ ਪਾਰਟਨਰ ਨੇ ਕੀਤਾ ਨਾਬਾਲਗ ਧੀ ਨਾਲ ਬਲਾਤਕਾਰ
- ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਨੇ 18 ਟਰੇਨਾਂ, ਫਲਾਈਟ ਸੰਚਾਲਨ ਵੀ ਪ੍ਰਭਾਵਿਤ
ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥ ਪਰਿਵਾਰ: ਪੀੜਤ ਨੌਜਵਾਨ ਦੇ ਮਾਤਾ-ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਹੁਣ ਉਹ ਪਿਛਲੇ ਕਈ ਸਾਲਾਂ ਤੋਂ ਮੰਤਰੀਆਂ ਤੱਕ ਪਹੁੰਚ ਕਰ ਰਹੇ ਹਨ, ਪਰ ਉਨ੍ਹਾਂ ਦੀ ਸਾਰ ਕਿਸੇ ਨੇ ਨਹੀਂ ਲਈ ਤੇ ਉਨ੍ਹਾਂ ਦੇ ਘਰ 'ਚ ਵੀ ਅੱਤ ਦੀ ਗਰੀਬੀ ਹੈ। ਜਿਸ ਕਾਰਨ ਉਹ ਇੰਨੀ ਵੱਡੀ ਰਕਮ ਦੇਣ ਤੋਂ ਅਸਮਰਥ ਹਨ। ਰੋਂਦੇ ਮਾਪਿਆਂ ਨੇ ਸਰਕਾਰਾਂ ਅਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਉਨ੍ਹਾਂ ਦੇ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਹੈ।