ਹੁਸ਼ਿਆਰਪੁਰ: ਦਸੂਹਾ ਮਾਰਗ ‘ਤੇ ਸਥਿਤ ਪਿੰਡ ਦੌਲੋਵਾਲ ਦੇ ਨੌਜਵਾਨ ਦੀ ਹਾਂਗਕਾਂਗ ਵਿੱਚ ਮੌਤ (Young man from village Dowalwal dies in Hong Kong) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਹਰਜਿੰਦਰ ਕੁਮਾਰ ਦੇ ਰੂਪ ਵਿੱਚ ਪਛਾਣ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ 8 ਸਾਲ ਪਹਿਲਾਂ 2013 ‘ਚ ਆਸਟ੍ਰੇਲੀਆ (Australia) ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ, ਪਰ ਏਜੰਟ ਵੱਲੋਂ ਕੀਤੀ ਗਈ ਧੋਖਾਧੜੀ ਕਾਰਨ ਉਸ ਨੂੰ ਹਾਂਗਕਾਂਗ ਦੀ ਪੁਲਿਸ (Police in Hong Kong) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪਰਿਵਾਰ ਨੂੰ ਵੀ ਇਸ ਦੀ ਜਾਣਕਾਰੀ 4 ਸਾਲ ਬਾਅਦ ਮਿਲੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਲ 2013 ‘ਚ ਹਰਜਿੰਦਰ ਕੁਮਾਰ ਜਲੰਧਰ ਦੇ ਕਿਸੇ ਏਜੰਟ ਰਾਹੀਂ ਆਸਟ੍ਰੇਲੀਆ (Australia) ਦੀ ਧਰਤੀ ‘ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਹਰਜਿੰਦਰ ਕੁਮਾਰ ਹਾਂਗਕਾਂਗ ‘ਚ ਹੀ ਕੰਮ (Work in Hong Kong) ਕਰ ਰਿਹਾ ਸੀ ਅਤੇ ਕਾਫ਼ੀ ਸਮੇਂ ਬਾਅਦ ਹੀ ਫੋਨ ਕਰਦਾ ਸੀ। ਉਨ੍ਹਾਂ ਕਿਹਾ ਕਿ ਹਾਂਗਕਾਂਗ ਵਿੱਚ ਹਰਜਿੰਦਰ ਕੁਮਾਰ ਦੇ ਬਿਮਾਰੀ ਹੋਣ ਦੀ ਖ਼ਬਰ ਵੀ ਉਨ੍ਹਾਂ ਨੂੰ 6 ਮਹੀਨੇ ਬਾਅਦ ਪਤਾ ਚੱਲੀ ਸੀ।