ਪੰਜਾਬ

punjab

By

Published : Sep 22, 2019, 10:06 AM IST

ETV Bharat / state

ਕੁਵੈਤ ਵਿੱਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ

ਰਾਮਪੁਰ ਸੈਣੀਆਂ ਦੇ ਇੱਕ ਨੌਜਵਾਨ ਨੂੰ ਕੂਵੈਤ ਵਿੱਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ। 2016 ਵਿੱਚ ਕੂਵੈਤ ਗਏ ਰਜਿੰਦਰ ਸਿੰਘ ਮਾਰਚ 2019 ਵਿੱਚ ਵਿਆਹ ਕਰਵਾਉਣ ਲਈ ਭਾਰਤ ਆਉਣ ਵਾਲਾ ਸੀ ਪਰ ਜਨਵਰੀ 2109 ਨੂੰ ਵਿੱਚ ਕੂਵੈਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।

ਫ਼ੋਟੋ

ਹੁਸ਼ਿਆਰਪੁਰ: ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਰੋਜ਼ਾਨਾਂ ਹੀ ਅਨੇਕਾਂ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਅਜਿਹਾ ਹੀ ਇੱਕ ਰਾਮਪੁਰ ਸੈਣੀਆਂ ਦਾ ਨੌਜਵਾਨ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ 2016 ਵਿੱਚ ਕੁਵੈਤ ਗਿਆ। ਪਰ ਜਨਵਰੀ 2019 ਨੂੰ ਕੁਵੈਤ ਵਿੱਚੋਂ ਆਏ ਇੱਕ ਫ਼ੋਨ ਨੇ ਇਸ ਪਰਿਵਾਰ 'ਤੇ ਦੁੱਖ਼ਾਂ ਦਾ ਪਹਾੜ ਸੁੱਟ ਦਿੱਤਾ। ਕੁਵੈਤ ਵਿੱਚ ਗਏ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਨੂੰ ਕੁਵੈਤ ਵਿੱਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਵੀਡੀਓ


ਪਰਿਵਾਰ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਜਿੰਦਰ ਸਿੰਘ 2014 'ਚ ਦੁਬਈ ਗਿਆ ਸੀ ਅਤੇ ਉੱਥੋਂ ਵਾਪਿਸ ਆ ਕੇ ਦੋਹਾ ਕਤਰ ਗਿਆ ਸੀ। ਫ਼ਿਰ ਜਨਵਰੀ 2016 ਵਿੱਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਪਹਿਲਾਂ ਉਸ ਨੇ ਕੁਵੈਤ ਦੇ ਸ਼ਹਿਰ ਸਾਵੀ ਵਿੱਚ ਕੰਮ ਕੀਤਾ ਅਤੇ ਫ਼ਰਵਰੀ 2019 ਵਿੱਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਅਤੇ ਉਸ ਨੇ ਮਾਰਚ 2019 ਵਿੱਚ ਵਾਪਿਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ।


ਉਨ੍ਹਾਂ ਦੱਸਿਆ ਕਿ 15 ਜਨਵਰੀ 2019 ਨੂੰ ਰਜਿੰਦਰ ਖ਼ਰਬਾਨੀਆਂ ਸ਼ਹਿਰ ਵਿੱਚ ਸਵੇਰੇ ਕੰਮ 'ਤੇ ਜਾਣ ਲਈ ਆਪਣੇ ਸਾਥੀਆਂ ਦੇ ਨਾਲ ਇੱਕ ਬੱਸ ਅੱਡੇ 'ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ, ਜਿੱਥੇ ਖੜ੍ਹੇ ਇੱਕ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਅਤੇ ਘਰ ਸਮਾਨ ਭੁੱਲ ਜਾਣ ਅਤੇ ਜਲਦ ਵਾਪਿਸ ਆਉਣ ਦਾ ਕਹਿ ਕੇ ਮੁੜ ਆਪਣੇ ਕਮਰੇ ਵਿੱਚ ਚਲਾ ਗਿਆ। ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਮਾਨ ਦੀ ਤਲਾਸ਼ੀ ਲਈ ਅਤੇ ਜੋ ਲੜਕਾ ਉਸ ਨੂੰ ਬੈਗ ਫ਼ੜਾ ਕੇ ਗਿਆ ਸੀ ਉਸ ਵਿੱਚੋਂ ਕੁੱਝ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ।


ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜੇਲ੍ਹ ਵਿੱਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਫ਼ੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਹੈ ਅਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ, ਫ਼ੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਰਜਿੰਦਰ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰੀਬ ਹੋਣ ਕਰਕੇ ਪੈਸਾ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਵੇ ।

ABOUT THE AUTHOR

...view details