ਹੁਸ਼ਿਆਰਪੁਰ: ਟਾਂਡਾ ਪੁਲਿਸ ਨੇ ਮੱਧ ਪ੍ਰਦੇਸ਼ ਦੇ ਪੰਚਮੜੀ 'ਚ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਫਰਾਰ ਹੋਏ ਸਾਬਕਾ ਫੌਜੀ ਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ, ਨਸ਼ੀਲੇ ਪਾਊਡਰ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੰਧਾਲੀ ਨਾਰੰਗਪੁਰ ਦੇ ਖੇਤਾਂ 'ਚ ਸਥਿਤ ਇੱਕ ਪੋਲਟਰੀ ਫਾਰਮ ਤੋਂ ਹੋਈ ਹੈ।
ਮੱਧ ਪ੍ਰਦੇਸ਼ ਦੇ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਫਰਾਰ ਹੋਏ ਮੁਲਜ਼ਮ ਪੰਜਾਬ ਪੁਲਿਸ ਨੇ ਕੀਤੇ ਕਾਬੂ - ਟਾਂਡਾ ਪੁਲਿਸ
ਹੁਸ਼ਿਆਰਪੁਰ 'ਚ ਪੁਲਿਸ ਨੇ ਪੰਜ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਮੱਧ ਪ੍ਰਦੇਸ਼ ਦੇ ਫੌਜੀ ਟ੍ਰੈਨਿੰਗ ਸੈਂਟਰ 'ਚੋਂ ਹਥਿਆਰ ਲੈ ਕੇ ਭੱਜੇ ਸਨ ਤੇ ਇਥੇ ਉਨ੍ਹਾਂ ਨੇ ਇੱਕ ਸੁਨਿਆਰੇ ਨੂੰ ਲੁੱਟ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਹੋਈ ਸੀ।
ਇਸ ਬਾਰੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆ ਡੀਐੱਸ.ਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀਐੱਸਪੀ ਦਸੂਹਾ, ਅਨਿਲ ਕੁਮਾਰ ਭਨੋਟ ਅਤੇ ਡੀਐੱਸਪੀ ਸਪੈਸ਼ਲ ਬ੍ਰਾਂਚ ਮਨੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਟਾਂਡਾ ਦੁਸੂਹਾ ਰੋਡ ਸੜਕ 'ਤੇ ਕਿਸੇ ਸੁਨਿਆਰੇ ਨੂੰ ਲੁੱਟ ਕੇ ਮਾਰਨ ਦੀ ਯੋਜਨਾ ਬਣਾ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਰਾਜਾ, ਜਗਤਾਰ ਸਿੰਘ ਉਰਫ ਜੱਗਾ, ਕਰਮਜੀਤ ਸਿੰਘ ਉਰਫ ਮੋਨੂੰ, ਗੁਰਜਿੰਦਰ ਸਿੰਘ ਉਰਫ ਕਾਕਾ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਦੋ ਇਨਸਾਸ ਰਾਈਫਲਾਂ, ਤਿੰਨ ਇਨਸਾਸ ਰਾਈਫਲ ਮੈਗਜ਼ੀਨ, 20 ਜ਼ਿੰਦਾ ਕਾਰਤੂਸ, 930 ਗ੍ਰਾਮ ਨਸ਼ੀਲਾ ਪਾਊਡਰ, ਤਿੰਨ ਮੋਟਰਸਾਈਕਲ, ਪੰਜ ਮੋਬਾਈਲ ਫੋਨ ਅਤੇ ਤਿੰਨ ਤਲਵਾਰਾਂ ਬਰਾਮਦ ਹੋਈਆਂ ਹਨ।