ਹੁਸ਼ਿਆਰਪੁਰ:ਬੀਤੀ ਰਾਤ ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਵਿੱਖੇ ਸ਼ੋਰਟ ਸਰਕਟ ਹੋਣ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਵਿਜੇ ਲਾਲ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਬੈਂਕ ਦੇ ਚੌਂਕੀਦਾਰ ਵਲੋਂ ਜਦੋਂ ਸ਼ਟਰ ਲਗਾਇਆ ਗਿਆ ਤਾਂ ਉਹਨਾਂ ਦੇਖਿਆ ਕਿ ਅੰਦਰੋਂ ਧੂੰਆਂ ਨਿੱਕਲ ਰਿਹਾ ਸੀ, ਉਹਨਾਂ ਦੇਖਿਆ ਕਿ ਅੱਗ ਲੱਗ ਚੁੱਕੀ ਸੀ।
ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ ਨੂੰ ਲੱਗੀ ਅੱਗ, ਭਾਰੀ ਨੁਕਸਾਨ - ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ
ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਵਿੱਖੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ ਨੂੰ ਲੱਗੀ ਅੱਗ, ਭਾਰੀ ਨੁਕਸਾਨ।
ਇਸਤੋਂ ਬਾਅਦ ਉਨ੍ਹਾਂ ਪੁਲਿਸ ਸੈਲਾ ਚੌਂਕੀ ਨੂੰ ਸੂਚਿਤ ਕੀਤਾ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੈਲਾ ਪੇਪਰ ਮਿਲ ਦੀ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਪਾ ਲਿਆ।
ਬੈਂਕ ਮੈਨੇਜਰ ਨੇ ਦੱਸਿਆ ਕਿ ਸ਼ੋਰਟ ਸਰਕਟ ਨਾਲ ਇਹ ਹਾਦਸਾ ਹੋਇਆ। ਅੱਗ ਲੱਗਣ ਨਾਲ ਬੈਂਕ ਦੇ ਏ. ਸੀ, ਏ. ਟੀ. ਐੱਮ ਮਸ਼ੀਨ ਪੂਰੀ ਤਰ੍ਹਾਂ ਨੁਕਸਾਨੇ ਗਏ, ਅਤੇ ਏ. ਟੀ. ਐੱਮ ਦੇ ਵਿੱਚ ਕੈਸ਼ ਦੀ ਜਾਣਕਾਰੀ ਅਧਿਕਾਰੀਆਂ ਦੇ ਆਉਣ ਤੇ ਬਾਅਦ ਹੀ ਪਤਾ ਚੱਲੇਗਾ।
ਇਸ ਸਬੰਧ ਵਿੱਚ ਸੈਲਾ ਚੌਂਕੀ ਦੇ ਏ. ਐੱਸ. ਆਈ ਵਾਸ ਦੇਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ:ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ