ਪੰਜਾਬ

punjab

ETV Bharat / state

ਹੁਸ਼ਿਆਰਪੁਰ ਪ੍ਰਸ਼ਾਸਨ ਦਾ ਕਾਲਾ ਬਾਜ਼ਾਰੀ 'ਤੇ ਸ਼ਿਕੰਜਾ, 2 ਗੋਦਾਮ ਕੀਤੇ ਸੀਲ

ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਕਰਿਫਊ ਲੱਗਿਆ ਹੋਇਆ ਹੈ। ਇਸ ਦੌਰਾਨ ਹੁਸ਼ਿਆਰਪੁਰ ਵਿੱਚ ਖਾਣ-ਪੀਣ ਤੇ ਜ਼ਰੂਰੀ ਸਮਾਨ ਦੀ ਹੋ ਰਹੀ ਕਾਲਾ ਬਜ਼ਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਦੋ ਕਰਿਆਨੇ ਦੇ ਸਮਾਨ ਵਾਲੇ ਗੁਦਾਮਾਂ ਨੂੰ ਵੀ ਸੀਲ ਕੀਤਾ ਹੈ।

ਪੰਜਾਬ ਕਰਫਿਊ: ਹੁਸ਼ਿਆਰਪੁਰ ਪ੍ਰਸ਼ਾਸਨ ਨੇ ਕਰਿਆਨੇ ਦੇ ਗੁਦਾਮ ਕੀਤੇ ਸੀਲ
ਪੰਜਾਬ ਕਰਫਿਊ: ਹੁਸ਼ਿਆਰਪੁਰ ਪ੍ਰਸ਼ਾਸਨ ਨੇ ਕਰਿਆਨੇ ਦੇ ਗੁਦਾਮ ਕੀਤੇ ਸੀਲ

By

Published : Mar 29, 2020, 11:32 PM IST

ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਕਰਿਫਊ ਲੱਗਿਆ ਹੋਇਆ ਹੈ। ਇਸ ਦੌਰਾਨ ਹੁਸ਼ਿਆਰਪੁਰ ਵਿੱਚ ਖਾਣ-ਪੀਣ ਤੇ ਜ਼ਰੂਰੀ ਸਮਾਨ ਦੀ ਹੋ ਰਹੀ ਕਾਲਾ ਬਜ਼ਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਛਾਪੇਮਾਰੀ ਕੀਤੀ ਹੈ।

ਪੰਜਾਬ ਕਰਫਿਊ: ਹੁਸ਼ਿਆਰਪੁਰ ਪ੍ਰਸ਼ਾਸਨ ਨੇ ਕਰਿਆਨੇ ਦੇ ਗੁਦਾਮ ਕੀਤੇ ਸੀਲ

ਇਸ ਦੌਰਾਨ ਪ੍ਰਸ਼ਾਸਨ ਨੇ ਦੋ ਕਰਿਆਨੇ ਦੇ ਸਮਾਨ ਵਾਲੇ ਗੁਦਾਮਾਂ ਨੂੰ ਵੀ ਸੀਲ ਕੀਤਾ ਹੈ। ਇਸ ਦੀ ਜਾਣਕਾਰੀ ਈਟੀਏ ਨਵਜੋਤ ਕੌਰ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀ ਕਾਲਾ ਬਜ਼ਾਰੀ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਇਸ ਸੰਕਟ ਦੇ ਦੌਰ ਵਿੱਚ ਮੁਨਾਫ਼ੇ ਲਈ ਮਹਿੰਗੇ ਭਾਅ 'ਤੇ ਲੋਕਾਂ ਨੂੰ ਜ਼ਰੂਰੀ ਸਮਾਨ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਵਪਾਰੀ ਫਿਰ ਵੀ ਕਾਲਾ ਬਜ਼ਾਰੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸੇ ਨਾਲ ਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀ ਕਾਲਾ ਬਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ।

ABOUT THE AUTHOR

...view details