ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੀ ਕਾਰ ਸੇਵਾ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਡਿਜੀਟਲ ਸੇਵਾ ਰਾਹੀਂ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।
ਹੁਸ਼ਿਆਰਪੁਰ ਵਿਖੇ ਕੈਪਟਨ ਨੇ ਰੱਖਿਆ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਿਛਲੇ ਲੰਮੇਂ ਸਮੇਂ ਤੋਂ ਉੱਠ ਰਹੀ ਮੰਗ ਨੂੰ ਵੇਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਨੂੰ 150,81 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਰੇਲਵੇ ਪੁਲ਼ ਲਈ 81 ਕਰੋੜ, ਕੈਂਸਰ ਹਸਪਤਾਲ ਲਈ 45 ਕਰੋੜ, ਇਨਡੋਰ ਸਪੋਰਟਸ ਹਾਲ ਲਈ 7 ਕਰੋੜ, ਫ਼ੂਡ ਸਟਰੀਟ ਲਈ 12 ਕਰੋੜ, ਸਰਕਾਰੀ ਕਾਲਜ ਹੁਸ਼ਿਅਰਪੁਰ ਦੀ ਲਾਈਬ੍ਰੇਰੀ ਲਈ 2,42 ਕਰੋੜ, ਕਮਿਊਨਿਟੀ ਸੈਂਟਰ ਲਈ 6,12 ਕਰੋੜ ਤੇ ਸਰਕਾਰੀ ਕਾਲਜ ਵਿੱਚ ਵੁਮੈਨ ਹੋਸਟਲ ਲਈ 4,19 ਕਰੋੜ ਰੁਪਏ ਰੱਖੇ ਗਏ ਹਨ।ਹੁਸ਼ਿਆਰਪੁਰ ਦੇ ਕੰਡੀ ਖੇਤਰ ਦੇ ਡੋਲਵਾਹਾਂ ਵਿੱਚ ਨਵੇਂ ਕਾਲਜ ਲਈ 12 ਕਰੋੜ ਤੇ ਵਿਧਾਨ ਸਭਾ ਹਲਕਾ ਦਸੂਹਾ ਅਤੇ ਚੱਬੇਵਾਲ ਦੇ ਕਾਲਜ ਲਈ 30 ਕਰੋੜ ਦੀ ਰਾਸ਼ੀ ਦਾ ਐਲਾਨ ਕਰਦਿਆਂ ਉਨ੍ਹਾਂ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਨੂੰ ਸਬ-ਤਹਿਸੀਲ ਬਣਾਉਣ ਦਾ ਵੀ ਐਲਾਨ ਕੀਤਾ।ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਕਿ ਪਠਾਨਕੋਟ-ਚੰਡੀਗੜ੍ਹਦੇ ਕੰਡੀ ਖੇਤਰ ਵਿੱਚ ਇੱਕ ਖਾਸ ਈ-ਇੰਡਸਟਰੀ ਪੈਕੇਜ ਨਾਲ ਨਿਵਾਜਿਆ ਜਾਵੇਗਾ ਜਿਸ ਨਾਲ ਇਲਾਕੇ ਨੂੰ ਇੰਡਸਟਰੀ ਹੱਬ ਦੇ ਰੂਪ ਵਿੱਚ ਬਣਾਉਣ ਦੀ ਕਵਾਇਤ ਕੀਤੀ ਜਾਵੇਗੀ।