ਹੁਸ਼ਿਆਰਪੁਰ:ਬੀਤੀ ਰਾਤ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਇੱਕ ਪ੍ਰਸਿੱਧ ਮੰਦਿਰ ( temple) ਮਿੱਟੀ ਪੁੱਟ ਖੂਹੀ ਮੰਦਿਰ ਪੁਜਾਰੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਚਾਕੂ ਮਾਰ ਮੌਤ (Death) ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਪੁਜਾਰੀ ਅਖਿਲੇਸ਼ ਪਾਂਡੇ ਨਿਵਾਸੀ ਮੱਧ ਪ੍ਰਦੇਸ਼ ਜੋ ਕਿ ਮੰਦਿਰ ਵਿਚ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਮੰਦਿਰ ਵਿੱਚ ਰਹਿ ਰਿਹਾ ਸੀ । ਬੀਤੀ ਰਾਤ ਅਣਪਛਾਤੇ ਵਿਅਕਤੀ ਵੱਲੋਂ ਉਸਦੀ ਚਾਕੂ ਮਾਰ ਕੇ ਉਸਦਾ ਕਤਲ (Murder) ਕਰ ਦਿਤਾ ਗਿਆ। ਜਿਸਦੀ ਇਲਾਜ ਦੌਰਾਨ ਮੌਤ (Death) ਹੋ ਗਈ।
ਸੂਚਨਾ ਮਿਲਦੇ ਹੀ ਥਾਣਾ ਦਸੂਹਾ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਅਤੇ ਡੀ ਐਸ ਪੀ ਦਸੂਹਾ ਪੁਲਿਸ (Police) ਪਾਰਟੀ ਨਾਲ ਮੌਕੇ ’ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮੰਦਿਰ ਨਜਦੀਕ ਲੱਗੇ ਕੈਮਰਿਆਂ ਦੀ ਸੀ ਸੀ ਟੀ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ।