ਪੰਜਾਬ

punjab

ETV Bharat / state

ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਮੌਤ, 1 ਸਾਲ ਬਾਅਦ ਹੋਇਆ ਮਾਮਲਾ ਦਰਜ - ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਮੌਤ

ਹਸ਼ਿਆਰਪੁਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿੱਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਡਿਲਿਵਰੀ ਦੌਰਾਨ ਮਹਿਲਾ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਦੀ ਜੱਦੋ ਜਹਿਦ ਕਾਰਨ 1 ਸਾਲ ਬਾਅਦ ਡਾਕਟਰਾਂ ਉੱਤੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।

doctors negligence
ਫ਼ੋਟੋ।

By

Published : Dec 3, 2019, 5:22 PM IST

ਹਸ਼ਿਆਰਪੁਰ: ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਰੀਜ਼ ਦਾ ਇਲਾਜ਼ ਸਹੀ ਢੰਗ ਨਾਲ ਕਰਨਗੇ। ਇਸ ਦੇ ਬਾਵਜੂਦ ਕਈ ਵਾਰ ਡਾਕਟਰ ਲਾਪਰਵਾਹੀ ਕਰ ਜਾਂਦੇ ਹਨ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਡਿਲੀਵਰੀ ਦੌਰਾਨ ਮਹਿਲਾ ਦੀ ਮੌਤ ਹੋ ਗਈ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿੱਚ 30 ਸਾਲਾ ਗਰਭਵਤੀ ਮਹਿਲਾ ਤ੍ਰਿਪਤਾ ਜੋ ਲਗਭਗ 1 ਸਾਲ ਪਹਿਲਾਂ ਲਗਾਤਾਰ ਚੈਕਅੱਪ ਕਰਵਾ ਰਹੀ ਸੀ ਅਤੇ ਟੈਸਟ ਰਿਪੋਰਟਰਾਂ ਮੁਤਾਬਕ ਡਾਕਟਰ ਨੇ ਉਸ ਨੂੰ ਨਾਰਮਲ ਡਿਲੀਵਰੀ ਦਾ ਭਰੋਸਾ ਦਵਾਇਆ ਸੀ। ਇੱਕ ਦਿਨ ਉਸ ਨੂੰ ਜ਼ਿਆਦਾ ਦਰਦ ਹੋਣੀ ਸ਼ੁਰੂ ਹੋਈ ਤਾਂ ਡਾਕਟਰਾਂ ਦੇ ਕਹਿਣ ਉੱਤੇ ਉਸ ਨੂੰ ਡਿਲੀਵਰੀ ਲਈ ਆਪਰੇਸ਼ਨ ਥਿਏਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਆਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕਾ ਦੇ ਪਿਤਾ ਗਿਆਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਰਿਪੋਰਟ ਦੇਣ ਲਈ ਡਾਕਟਰ ਟਾਲਮਟੋਲ ਕਰਨ ਲੱਗੇ, ਜਦੋਂ ਉਨ੍ਹਾਂ ਦੇ ਵਾਰ-ਵਾਰ ਕਹਿਣ ਉੱਤੇ ਉਨ੍ਹਾਂ ਨੂੰ ਫਾਇਲ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਜ਼ਿਲ੍ਹਾ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਤਿੰਨ ਮੈਂਬਰੀ ਜਾਂਚ ਕਮੇਟੀ ਦੌਰਾਨ 8 ਮਹੀਨੇ ਬਾਅਦ ਪਾਇਆ ਕਿ ਆਪਰੇਸ਼ਨ ਕਰਨ ਵਾਲਾ ਸਾਮਾਨ ਸਹੀ ਨਹੀਂ ਸੀ।

ਜਾਂਚ ਕਮੇਟੀ ਨੇ ਰਿਪੋਰਟ ਵਿੱਚ ਕਿਹਾ ਕਿ ਡਾਕਟਰ ਮੋਨਿਕਾ ਜੈਨ ਨੂੰ 131, 109 ਬਲੱਡ ਪ੍ਰੈਸ਼ਰ ਵਿੱਚ ਡੋਪਾਮਿਨ ਤੇ ਇਟਰੋਪੀਨ ਨਾਂਅ ਦੇ ਇੰਜੈਕਸ਼ਨ ਨਹੀਂ ਦੇਣੇ ਚਾਹੀਦੇ ਸਨ। ਮ੍ਰਿਤਕਾ ਦੇ ਪਿਤਾ ਨੇ ਜਾਂਚ ਕਮੇਟੀ ਦੀ ਰਿਪੋਰਟ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਇਸ ਦੀ ਸ਼ਿਕਾਇਤ 1ਐਸਐਸਪੀ ਨੂੰ ਦੇ ਦਿੱਤੀ ਹੈ।

ਉੱਧਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਉੱਤੇ ਡਾਕਟਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details