ਪੰਜਾਬ

punjab

By

Published : Oct 9, 2019, 5:44 AM IST

ETV Bharat / state

ਹੁਸ਼ਿਆਰਪੁਰ ਵਿੱਚ ਮਿਲਿਆ ਹੈਂਡ ਗ੍ਰਨੇਡ, ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ

ਬਿਤੀਂ ਸ਼ਾਮ ਨੂੰ ਇੱਕ ਕਿਸਾਨ ਦੇ ਖੇਤ 'ਚੋਂ ਬੰਬਨੁਮਾ ਵਸਤੂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਕੇ ਜਲੰਧਰ ਤੋਂ ਐਕਸਪਰਟ ਟੀਮ ਨੂੰ ਸੱਦਿਆ।

ਫ਼ੋਟੋ

ਹੁਸ਼ਿਆਰਪੁਰ: ਥਾਣਾ ਬੁੱਲ੍ਹੋਵਾਲ ਦੇ ਅਧੀਨ ਪੈਂਦੇ ਪਿੰਡ ਪੰਜਗਰਾਈਆਂ ਵਿੱਚ ਬਿਤੀਂ ਸ਼ਾਮ ਨੂੰ ਇੱਕ ਕਿਸਾਨ ਦੇ ਖੇਤ 'ਚੋਂ ਬੰਬਨੁਮਾ ਵਸਤੂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।

ਇਸ ਮੌਕੇ ਡੀ.ਐੱਸ.ਪੀ.(ਆਰ) ਸਤਿੰਦਰ ਕੁਮਾਰ ਚੱਢਾ ਨੇ ਇਲਾਕੇ ਨੂੰ ਸੀਲ ਕਰ ਕੇ ਜਲੰਧਰ ਤੋਂ ਐਕਸਪਰਟ ਟੀਮ ਨੂੰ ਸੱਦਿਆ। ਟੀਮ ਵੱਲੋਂ ਜੰਗਾਲ ਲੱਗੇ ਹੈਂਡ ਗ੍ਰਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ। ਐਕਸਪਰਟ ਦੇ ਮੁਤਾਬਕ ਹੈਂਡ ਗ੍ਰਨੇਡ ਨੂੰ ਕਾਫੀ ਸਮਾਂ ਪਹਿਲਾਂ ਕਿਸੇ ਨੇ ਜ਼ਮੀਨ 'ਚ ਦਬਾ ਦਿੱਤਾ ਹੋਵੇਗਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਟੀਮ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਗ੍ਰੇਨੇਡ ਹੈ ਜਾਂ ਕੋਈ ਹੋਰ ਵਸਤੂ। ਫਿਲਹਾਲ ਪੁਲਿਸ ਨੇ ਸੁਰੱਖਿਆ ਲਈ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਹ ਜਾਣਕਾਰੀ ਮਿਲੀ ਉਨ੍ਹਾਂ ਪੁਲਿਸ ਨੂੰ ਸੁਚਿਤ ਕਰ ਦਿੱਤਾ ਸੀ ਤਾਂ ਜੋ ਕਿਸੇ ਅਣਸੁੱਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ABOUT THE AUTHOR

...view details