ਪੰਜਾਬ

punjab

ETV Bharat / state

ਪੰਜ ਦਿਨ ਪਹਿਲਾਂ ਬੱਚੇ ਹੋਏ ਸੀ ਲਾਪਤਾ, ਪੁੁਲਿਸ ਨੇ ਬਚਾਈ ਜਾਨ - ਹੁਸ਼ਿਆਰਪੁਰ

ਅੰਮ੍ਰਿਤਸਰ ਸਾਹਿਬ ਤੋ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰਕ ਮੈਬਰਾਂ ਦੇ ਹਵਾਲੇ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਇਕਬਾਲ ਸਿੰਘ ਨੇ ਦੱਸਿਆ ਕਿ ਲਾਪਤਾ ਬੱਚਿਆਂ ਸਬੰਧੀ ਪਰਿਵਾਰ ਵੱਲੋਂ ਰਿਪੋਰਟ ਦਰਜ ਕਰਵਾਈ ਗਈ ਸੀ।

ਪੰਜ ਦਿਨਾਂ ਤੋਂ ਲਾਪਤਾ 2 ਨਬਾਲਗ ਲੜਕੇ ਪੁਲਿਸ ਨੇ ਲੱਭ ਕੇ ਕੀਤੇ ਪਰਿਵਾਰ ਹਵਾਲੇ
ਪੰਜ ਦਿਨਾਂ ਤੋਂ ਲਾਪਤਾ 2 ਨਬਾਲਗ ਲੜਕੇ ਪੁਲਿਸ ਨੇ ਲੱਭ ਕੇ ਕੀਤੇ ਪਰਿਵਾਰ ਹਵਾਲੇ

By

Published : Oct 17, 2021, 7:17 PM IST

ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੇ ਵਾਰਡ ਨੰਬਰ 7 ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ 2 ਪਰਵਾਸੀ ਪਰਿਵਾਰਾਂ ਦੇ 2 ਲੜਕੇ ਅਮਨ (10) ਪੁੱਤਰ ਰਾਮ ਕ੍ਰਿਪਾਲ ਤੇ ਸ਼ਿਵਮ (12) ਪੁੱਤਰ ਬਾਬੂ ਲਾਲ ਜੋ ਕਿ ਪਿਛਲੇ ਪੰਜ ਦਿਨਾਂ ਤੋਂ ਘਰੋਂ ਲਾਪਤਾ ਸਨ ਅਤੇ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਰਿਪੋਰਟ ਵੀ ਦਰਜ ਕਰਵਾਈ ਹੋਈ ਸੀ।

ਗੜ੍ਹਸ਼ੰਕਰ ਪੁਲਿਸ ਨੇ ਦੋਵੇਂ ਬੱਚੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰਕ ਮੈਬਰਾਂ ਦੇ ਹਵਾਲੇ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਇਕਬਾਲ ਸਿੰਘ ਨੇ ਦੱਸਿਆ ਕਿ ਲਾਪਤਾ ਬੱਚਿਆਂ ਸਬੰਧੀ ਪਰਿਵਾਰ ਵੱਲੋਂ ਰਿਪੋਰਟ ਦਰਜ ਕਰਵਾਈ ਗਈ ਸੀ।

ਪੰਜ ਦਿਨਾਂ ਤੋਂ ਲਾਪਤਾ 2 ਨਬਾਲਗ ਲੜਕੇ ਪੁਲਿਸ ਨੇ ਲੱਭ ਕੇ ਕੀਤੇ ਪਰਿਵਾਰ ਹਵਾਲੇ

ਜਿਸ ਅਧਾਰ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਵੱਖ-ਵੱਖ ਥਾਵਾਂ ਤੇ ਤਲਾਸ਼ ਸ਼ੁਰੂ ਕੀਤੀ ਸੀ ਅਤੇ ਥਾਣਿਆਂ ਨੂੰ ਬੱਚਿਆਂ ਬਾਰੇ ਇਤਲਾਹ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਬੱਚੇ ਸ਼੍ਰੀ ਅਮ੍ਰਿਤਸਰ ਵਿਖੇ ਵਿਖੇ ਦੇਖੇ ਗਏ ਹਨ।

ਜਿਸ ਤੇ ਪੁਲਿਸ ਪਾਰਟੀ ਨੇ ਪਰਿਵਾਰਕ ਮੈਬਰਾਂ ਨੂੰ ਨਾਲ ਲਿਜਾ ਕੇ ਉਥੋਂ ਸਹੀ ਸਲਾਮਤ ਬੱਚੇ ਬਰਾਮਦ ਕਰਕੇ ਦੋਵੇਂ ਪਰਿਵਾਰਾਂ ਦੇ ਸਪੁਰਦ ਕਰ ਦਿੱਤੇ। ਇਸ ਸਬੰਧੀ ਐਸ.ਐਚ.ਓ ਇਕਬਾਲ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਗਲਤੀ ਨਾਲ ਉਥੇ ਚੱਲੇ ਗਏ ਸਨ ਅਤੇ ਜਾਂਚ ਦੌਰਾਨ ਇਸ ਸਬੰਧੀ ਕੋਈ ਵੀ ਅਪਰਾਧਿਕ ਮਾਮਲਾ ਸਾਹਮਣੇ ਨਹੀਂ ਆਇਆ ਹੈ।

ABOUT THE AUTHOR

...view details