ਹੁਸ਼ਿਆਰਪੁਰ:ਚਿੰਤਪੂਰਨੀ ਮਾਰਗ ‘ਤੇ ਸਥਿਤ ਪਿੰਡ ਚੌਹਾਲ ਦੇ ਨੇੇੜੇ ਬਣੇ ਮਾਤਾ ਦੇ ਮੰਦਿਰ ਵਿੱਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ ਵਿੱਚ ਚੂਰ ਨੌਜਵਾਨ ਨੇ ਮੰਦਿਰ ਅੰਦਰ ਦਾਖਲ ਹੋਣ ਕੇ ਮਾਤਾ ਦੀਆਂ ਮੂਰਤਾਂ ਦੀ ਤੋੜਭੰਨ ਕੀਤੀ ਹੈ। ਮੌਕੇ ਤੇ ਮੌਜੂਦ ਮੰਦਰ ਦੇ ਸੇਵਾ ਦਾਰ ਨੇ ਜਦੋਂ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਸੇਵਾਦਾਰ ਦੇ ਸਿਰ ‘ਤੇ ਲੋਹੇ ਦੀ ਰੋੜ ਨਾਲ ਵਾਰ ਕਰਕੇ ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਸਾਰੀ ਘਟਨਾ ਮੰਦਰ ‘ਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ।
ਘਟਨਾ ਤੋਂ ਸਮੂਹ ਹਿੰਦੂ ਸੰਗਠਨਾਂ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਤੇ ਹਿੰਦੂ ਸੰਗਠਨਾਂ ਵਿੱਚ ਵੀ ਮਾਹੌਲ ਕਾਫ਼ੀ ਤਣਾਅ ਪੂਰਨ ਹੋ ਗਿਆ। ਇਨ੍ਹਾਂ ਲੋਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।
ਹਿੰਦੂ ਆਗੂਆਂ ਨੇ ਕਿਹਾ, ਕਿ ਪੁਲਿਸ ਮੁਲਜ਼ਮ ਖ਼ਿਲਾਫ਼ ਕੋਈ ਐਕਸ਼ਨ ਲਈ ਲੈ ਰਹੀ। ਜਿਸ ਦੇ ਵਿਰੋਧ ਵਿੱਚ ਇਨ੍ਹਾਂ ਆਗੂਆਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਥਾਣੇ ਬਾਹਰ ਧਰਨਾ ਲਗਾ ਕੇ ਬੈਠੇ ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।