ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਤਕਰੀਬਨ ਦੋ ਮਹੀਨੇ ਤਾਲਾਬੰਦੀ ਰਹੀ। ਇਸ ਨਾਲ ਕਈ ਵਪਾਰ ਪ੍ਰਭਾਵਿਤ ਹੋਏ। ਹੁਣ ਅਨਲੌਕ ਤੋਂ ਬਾਅਦ ਵੀ ਕਈ ਅਜਿਹੇ ਵਪਾਰ ਹਨ ਜੋ ਲੀਹ 'ਤੇ ਨਹੀਂ ਆ ਸਕੇ ਹਨ। ਫੋਟੋਗ੍ਰਾਫ਼ੀ ਦਾ ਵਪਾਰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਲੀਹ 'ਤੇ ਨਹੀਂ ਆ ਸਕਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਆਹ ਤੇ ਧਾਰਮਿਕ ਆਦਿ ਸਮਾਗਮਾਂ ਵਿੱਚ ਭੀੜ 'ਤੇ ਪਾਬੰਦੀ ਲਾਉਣਾ ਹੈ। ਸਾਦੇ ਵਿਆਹ ਹੋਣ ਕਾਰਨ ਹੁਣ ਫੋਟੋਗ੍ਰਾਫ਼ਰ ਵਿਹਲੇ ਬੈਠ ਗਏ ਹਨ।
ਇਸ ਸਬੰਧੀ ਹੁਸ਼ਿਆਰਪੁਰ ਦੇ ਇੱਕ ਫੋਟੋਗ੍ਰਾਫ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਾਅਦ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਲੋਕ ਪਾਸਪੋਰਟ ਸਾਈਜ਼ ਫੋਟੋਆਂ ਕਢਵਾਉਣ ਆਉਂਦੇ ਸਨ ਪਰ ਹੁਣ ਉਹ ਕੰਮ ਵੀ ਨਹੀਂ ਚੱਲ ਰਿਹਾ।