ਹੁਸ਼ਿਆਰਪੁਰ:ਪੰਜਾਬ ਪੁਲਿਸ ਅਕਸਰ ਹੀ ਰਿਸ਼ਵਤਖੋਰੀ ਅਤੇ ਵਸੂਲੀ ਦੇ ਇਲਜ਼ਾਮਾਂ ਹੇਠ ਘਿਰਦੀ ਨਜ਼ਰ ਆਉਂਦੀ ਹੈ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਪੈਂਦੇ ਅੱਡਾ ਬਸੀ ਦੌਲਤ ਖਾਂ ਨਜ਼ਦੀਕ ਜਿੱਥੇ ਬੀਤੇ ਦਿਨ ਇੱਕ ਪੁਲਿਸ ਵਾਲੇ ਵੱਲੋਂ ਰਾਹਗਿਰਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਸਨ ਤਾਂ ਅਚਾਨਕ ਹੀ ਹੰਗਾਮਾ ਹੋ ਗਿਆ। ਦਰਅਸਲ ਇਹ ਪੁਲਿਸ ਮੁਲਾਜ਼ਮ ਫਰਜ਼ੀ ਸੀ, ਜਿਸ ਨੇ ਇੱਕ ਆਟੋ ਡਰਾਈਵਰ ਨੂੰ ਰੋਕ ਕੇ ਉਸ ਦਾ ਚਲਾਣ ਕਰਨ ਦੀ ਗੱਲ ਕੀਤੀ ਤਾਂ ਮੌਕੇ 'ਤੇ ਇਕੱਠੇ ਕੁਝ ਲੋਕਾਂ ਵੱਲੋਂ ਉਸ ਦਾ ਕਾਰਡ ਮੰਗਿਆ ਤਾਂ ਪਤਾ ਲੱਗਾ ਕਿ ਇਹ ਪੁਲਿਸ ਅਧਿਕਾਰੀ, ਨਕਲੀ ਹੈ ਜੋ ਲੋਕਾਂ ਦੇ ਚਲਾਨ ਕੱਟ ਰਿਹਾ ਹੈ।
Fake policeman: ਅਸਲੀ ਪੁਲਿਸ ਹੱਥੇ ਚੜ੍ਹਿਆ ਨਕਲੀ ਪੁਲਿਸ ਮੁਲਾਜ਼ਮ, ਦੇਖੋ ਕਿਵੇਂ ਕੱਟ ਰਿਹਾ ਸੀ ਚਲਾਨ ?
ਹੁਸ਼ਿਆਰਪੁਰ ਨੇੜੇ ਲੋਕਾਂ ਦਾ ਚਲਾਨ ਕੱਟ ਰਿਹਾ ਫਰਜ਼ੀ ਪੁਲਿਸ ਮੁਲਾਜ਼ਮ ਕਾਬੂ ਕੀਤਾ ਹੈ ਜੋ ਕਿ ਨਕਲੀ ਕਾਰਡ ਦਿਖਾ ਕੇ ਲੋਕਾਂ ਤੋਂ ਵਸੂਲੀ ਕਰ ਰਿਹਾ ਸੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਚਾਨਕ ਹੀ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਤੇ ਉਸ ਦਾ ਆਈਕਾਰਡ ਦੇਖਿਆ।
ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਚਾਲਾਨ ਕੱਟਣ ਦੀ ਧਮਕੀ ਦਿੱਤੀ:ਜਾਣਕਾਰੀ ਮੁਤਾਬਿਕ ਨਕਲੀ ਪੁਲਿਸ ਅਧਿਕਾਰੀ ਬਣ ਕੇ ਲੋਕਾਂ ਦੇ ਵਾਹਨਾਂ ਦੀ ਚੈਕਿੰਗ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਲੋਕਾਂ ਵਲੋਂ ਉਸਦੀ ਜੇਬ ਚੋਂ ਪੰਜਾਬ ਪੁਲਿਸ ਦਾ ਨਕਲੀ ਪਹਿਚਾਣ ਪੱਤਰ ਵੀ ਬਰਾਮਦ ਕੀਤਾ ਗਿਆ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਤੁਰੰਤ ਇਸਦੀ ਸੂਚਨਾ ਥਾਣਾ ਮੇਹਟੀਆਣਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਆਏ। ਜਾਣਕਾਰੀ ਦਿੰਦਿਆਂ ਆਟੋ ਡਰਾਈਵਰ ਨੇ ਦੱਸਿਆ ਕਿ ਉਹ ਸਾਮਾਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ ਤਾਂ ਇਸ ਦੌਰਾਨ ਪਲੈਟਿਨਾ ਮੋਟਰਸਾਈਕਲ 'ਤੇ ਆਏ ਇਕ ਨੌਜਵਾਨ ਨੇ ਉਸਦੇ ਆਟੋ ਅੱਗੇ ਮੋਟਰਸਾਈਕਲ ਲਾ ਕੇ ਰੋਕ ਲਿਆ ਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਚਾਲਾਨ ਕੱਟਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਲੋਕ ਵੀ ਇਕੱਠੇ ਹੋ ਗਏ।
- Wrestlers Protest: ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕਰ ਕੇ ਮੰਗਿਆ ਸਿੱਖ ਕੌਮ ਦਾ ਸਮਰਥਨ
- Road accident: ਧਾਗਾ ਫੈਕਟਰੀ ਦੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 15 ਸਵਾਰੀਆਂ ਜ਼ਖ਼ਮੀ
- Punjab Board 12th Result 2023: ਪੰਜਾਬ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ
ਨੌਜਵਾਨ ਦਿਮਾਗੀ ਤੌਰ 'ਤੇ ਬਿਮਾਰ ਹੈ: ਪੜਤਾਲ ਤੋਂ ਪਤਾ ਲੱਗਿਆ ਕਿ ਉਕਤ ਨੌਜਵਾਨ ਨਕਲੀ ਪੁਲਿਸ ਅਧਿਕਾਰੀ ਬਣ ਕੇ ਠੱਗਣ ਲੱਗਿਆ ਸੀ ਤੇ ਜਦੋਂ ਭੀੜ ਇਕੱਠੀ ਹੋਈ ਤਾਂ ਮੌਕੇ ਉੱਤੇ ਉਕਤ ਠੱਗ ਨੌਜਵਾਨ ਦਾ ਪਿਤਾ ਜੋ ਕਿ ਪੁਲਿਸ ਅਧਿਕਾਰੀ ਹੈ ਉਸ ਵੱਲੋਂ ਪਹੁੰਚ ਕੇ ਅਪੀਲ ਕੀਤੀ ਗਈ ਕਿ ਉਸ ਦਾ ਪੁੱਤਰ ਦਿਮਾਗੀ ਤੌਰ 'ਤੇ ਬਿਮਾਰ ਹੈ ਇਸ ਲਈ ਅਜਿਹੀਆਂ ਹਰਕਤਾਂ ਕਰਦਾ ਹੈ। ਪਰ ਲੋਕਾਂ ਨੇ ਪੁਲਿਸ ਬੁਲਾਈ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।ਦੂਜੇ ਪਾਸੇ ਥਾਣਾ ਮੇਹਟੀਆਣਾ ਦੇ ਐਸਐਚਓ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਸੰਜੀਵ ਕੁਮਾਰ ਨਾਮ ਦੇ ਵਿਅਕਤੀ ਵਲੋਂ ਸਿ਼ਕਾਇਤ ਦਿੱਤੀ ਗਈ ਐ ਜੋ ਕਿ ਪੇਸ਼ੇ ਵਜੋਂ ਪੱਤਰਕਾਰ ਹੈ ਤੇ ਉਕਤ ਨੌਜਵਾਨ ਵਲੋਂ ਉਸਨੂੰ ਵੀ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।