ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੀ ਐਸ ਐਫ ਦੇ ਸਹਾਇਕ ਪ੍ਰੀਖਣ ਕੇਂਦਰ(Assistant Training Center of BSF) ਖੜਕਾਂ ਵਿੱਚ ਰੰਗਰੂਟ ਬੈਚ ਨੰਬਰ 58 ਦੀ ਪਾਸਿੰਗ ਆਊਟ ਪਰੇਡ (Passing out parade) ਆਯੋਜਿਤ ਕੀਤੀ ਗਈ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਸਹਾਇਕ ਮਹਾ ਨਿਦੇਸ਼ਕ ਪੀ ਵੀ ਰਾਮਾ ਸ਼ਾਸਤਰੀ ਮੁੱਖ ਮਹਿਮਾਨ ਵਜੋਂ ਪਹੰਚੇ।
ਇਸ ਮੌਕੇ 90 ਰੰਗਰੂਟਾਂ (90 recruits) ਨੇ ਪਾਸਿੰਗ ਆਊਟ ਪਰੇਡ (Border Security Force ) ਵਿਚ ਭਾਗ ਲਿਆ। ਮੁੱਖ ਮਹਿਮਾਨ ਪੀ ਵੀ ਰਾਮਾ ਸ਼ਾਸਤਰੀ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਬੀ ਐਸ ਐਫ ਵਿਚ ਸ਼ਾਮਲ ਹੋਣ ਜਾ ਰਹੇ ਨਵੇਂ ਕਾਂਸਟੇਬਲਾਂ ਨੂੰ ਸੰਵਿਧਾਨ ਪ੍ਰਤੀ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ਼ ਡਿਊਟੀ ਕਰਨ ਦੀ ਸਹੁੰ ਚੁਕਾਈ ਗਈ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਏ ਡੀ ਜੀ ਰਾਮਾ ਸ਼ਾਸਤਰੀ ਨੇ ਨਵੇਂ ਸ਼ਾਮਲ ਹੋ ਰਹੇ ਕਾਂਸਟੇਬਲਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਪ੍ਰਤੀ ਪ੍ਰੇਰਿਤ ਕੀਤਾ।
ਹੁਸ਼ਿਆਰਪੁਰ ਵਿੱਚ BSF ਦੇ ਨਵੇਂ ਕਾਂਸਟੇਬਲਾਂ ਦੀ ਹੋਈ ਪਾਸਿੰਗ ਆਉਟ ਪਰੇਡ, ਮੁੱਖ ਮਹਿਮਾਨ ਨੇ ਹੋਣਹਾਰ ਰੰਗਰੂਟਾਂ ਨੂੰ ਕੀਤਾ ਸਨਮਾਨਿਤ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਇਨਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਕਾਂਸਟੇਬਲਾਂ ਨੂੰ ਮੈਡਲ(Medals to new constables ) ਪ੍ਰਦਾਨ ਕੀਤੇ ਗਏ। ਪਰੇਡ ਤੋਂ ਬਾਅਦ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਇਆ ਜਿਸ ਵਿੱਚ ਕਾਂਸਟੇਬਲਾਂ ਨੇ ਮਿਊਜ਼ਿਕਲ ਯੋਗਾ, ਡਾਂਡੀਆ ਨਾਚ, ਵਨ ਮਿਨਟ ਵੈਪਨ ਡ੍ਰਿਲ ਅਤੇ ਲੋਕ ਨਾਚ ਭੰਗੜਾ ਪ੍ਰਦਰਸ਼ਿਤ ਕੀਤਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ ਵੀ ਰਾਮਾ ਸ਼ਾਸਤਰੀ ਨੇ ਕਿਹਾ ਕਿ ਪੱਛਮੀ ਸੀਮਾ (Western border) ਉੱਤੇ ਡਰੋਨ ਰਾਹੀਂ ਤਸਕਰੀ (Trafficking via drones ) ਦੀਆਂ ਕੋਸ਼ਿਸ਼ਾਂ ਨਾਲ ਨਿਪਟਣ ਲਈ ਸੀਮਾ ਸੁਰੱਖਿਆ ਬਲ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਇਸ ਲਈ ਉੱਚ ਪੱਧਰੀ ਤਕਨੀਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਮੁਕੇਰੀਆਂ ਵਿੱਚ ਬੱਚੇ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ