ਪੰਜਾਬ

punjab

ETV Bharat / state

Gold Medalist Palak: ਹੁਸ਼ਿਆਰਪੁਰ ਦੀ ਧੀ ਨੇ ਬਾਕਸਿੰਗ 'ਚ ਗੱਡੇ ਝੰਡੇ, ਜਿੱਤਿਆ ਸੋਨ ਤਗ਼ਮਾ - boxing game

ਹਾਲ ਹੀ 'ਚ ਪੰਜਾਬ ਦੇ ਫਾਜ਼ਿਲਕਾ ਵਿੱਚ ਹੋਏ ਬਾਕਸਿੰਗ ਦੇ ਸਬ ਜੂਨੀਅਰ ਸਟੇਟ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੀ ਇਕ 14 ਸਾਲਾ ਧੀ ਪਲਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਗੋਲਡ ਮੈਡਲ ਹਾਸਿਲ ਕੀਤਾ ਹੈ।

Gold Medalist Palak, Hoshiarpur
Gold Medalist Palak, Hoshiarpur

By

Published : May 13, 2023, 4:24 PM IST

Gold Medalist Palak : ਹੁਸ਼ਿਆਰਪੁਰ ਦੀ ਧੀ ਨੇ ਬਾਕਸਿੰਗ 'ਚ ਗੱਡੇ ਝੰਡੇ, ਜਿੱਤਿਆ ਸੋਨ ਤਗ਼ਮਾ

ਹੁਸ਼ਿਆਰਪੁਰ: ਫਾਜ਼ਿਲਕਾ ਵਿੱਚ ਹੋਏ ਬਾਕਸਿੰਗ ਦੇ ਸਬ ਜੂਨੀਅਰ ਸਟੇਟ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੀ ਇਕ 14 ਸਾਲਾ ਧੀ ਪਲਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਉਸ ਨੇ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਸ 4 ਤਗ਼ਮੇ ਜਿੱਤੇ ਹਨ। ਪਲਕ ਦੀ ਇਸ ਉਪਲਬਧੀ ਉੱਤੇ, ਜਿੱਥੇ ਘਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਅਕੈਡਮੀ ਦੇ ਕੋਚ ਵੀ ਖੁਸ਼ ਨਜ਼ਰ ਆਏ।

ਫਾਈਨਲ ਵਿੱਚ ਮੁਕਾਬਲਾ ਔਖਾ ਲੱਗਾ, ਪਰ ਜਿੱਤੀ:ਪਲਕ ਨੇ ਦੱਸਿਆ ਕਿ ਸ਼ੁਰਆਤ ਵਿੱਚ ਤਾਂ ਮੁਕਾਬਲਾ ਆਸਾਨ ਰਿਹਾ, ਪਰ ਫਾਈਨਲ ਦਾ ਮਕਾਬਲਾ ਥੋੜਾ ਔਖਾਂ ਲੱਗਾ, ਕਿਉਂਕਿ ਸਾਹਮਣੇ ਪ੍ਰਤੀਯੋਗੀ ਥੋੜੀ ਸਿਹਤਮੰਦ ਸੀ, ਪਰ ਉਸ ਦੀ ਕੀਤੀ ਮਿਹਨਤ ਤੇ ਅਭਿਆਸ ਰੰਗ ਲਿਆਈ ਅਤੇ ਉਸ ਨੇ ਜਿੱਤ ਹਾਸਿਲ ਕੀਤੀ। ਉਸ ਨੇ ਦੱਸਿਆ ਕਿ ਉਸ ਦੀ ਭੂਆ ਵੀ ਬਾਕਸਿੰਗ ਕਰਦੀ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਵੀ ਬਾਕਸਿੰਗ ਸ਼ੁਰੂ ਕੀਤੀ।

ਕੋਚ ਨੇ ਜਤਾਈ ਖੁਸ਼ੀ: ਜਾਣਕਾਰੀ ਦਿੰਦਿਆਂ ਪਲਕ ਦੇ ਕੋਚ ਘਨੱਈਆ ਲਾਲ ਨੇ ਦੱਸਿਆ ਕਿ ਪਲਕ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦੀ ਕੇ ਐਲ ਅਕੈਡਮੀ ਵਿੱਚ ਬਾਕਸਿੰਗ ਦੀ ਤਿਆਰੀ ਕਰ ਰਹੀ ਹੈ। ਸਮੇਂ-ਸਮੇਂ ਤੋ ਪਲਕ ਵਲੋਂ ਵੱਖ-ਵੱਖ ਥਾਵਾਂ ਉੱਤੇ ਹੁੰਦੇ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 7 ਮਈ ਨੂੰ ਫਾਜ਼ਿਲਕਾ ਵਿੱਚ ਸਬ ਜੂਨੀਅਰ ਸਟੇਟ ਮੁਕਾਬਲੇ ਵਿੱਚ ਪੰਜਾਬ ਭਰ ਚੋਂ ਬੱਚਿਆਂ ਨੇ ਭਾਗ ਲਿਆ ਸੀ ਤੇ ਹੁਸ਼ਿਆਰਪੁਰ ਤੋਂ ਵੀ 6 ਦੇ ਕਰੀਬ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਗਏ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਪਲਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਲਕ ਬਾਕਸਿੰਗ ਦੇ ਕਈ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾਮਣਾ ਖੱਟ ਚੁੱਕੀ ਹੈ। ਨੈਸ਼ਨਲ ਇੱਕ ਤੇ ਸਟੇਟ ਪੱਧਰ ਉੱਤੇ 3 ਮੈਡਲ ਜਿੱਤੇ ਹਨ।

ਅਭਿਆਸ ਤੇ ਮਿਹਨਤ ਦਾ ਨਤੀਜਾ: ਕੋਚ ਘੱਨਈਆ ਨੇ ਕਿਹਾ ਕਿ ਬਾਕਸਿੰਗ ਵਿੱਚ ਤੁਸੀ ਜਿੰਨੀ ਮਿਹਨਤ ਤੇ ਅਭਿਆਸ ਕਰੋਗੇ, ਉਨਾਂ ਹੀ ਇਸ ਖੇਡ ਵਿੱਚ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੈ ਹੋਰ ਖਿਡਾਰੀਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਖੇਡਾਂ ਵਿੱਚ ਜਿੰਨਾ ਹੋ ਸਕੇ ਆਉਣਾ ਚਾਹੀਦਾ ਹੈ, ਇਸ ਨਾਲ ਜਿੱਥੇ ਤੁਹਾਡੀ ਵੱਖਰੀ ਪਛਾਣ ਬਣਦੀ ਹੈ, ਉੱਥੇ ਹੀ ਤੁਹਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ।

ABOUT THE AUTHOR

...view details