ਹੁਸ਼ਿਆਰਪੁਰ:ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ‘ਚ ਦਹਿਸ਼ਤ ਅਤੇ ਮਾਰੋ-ਮਾਰ ਵਰਗਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹੇ ‘ਚ ਵੱਖ-ਵੱਖ ਦੇਸ਼ਾਂ ਤੋਂ ਅਫਗਾਨਿਸਤਾਨ ਕੰਮ ਕਰਨਗਏ ਵਿਅਕਤੀਆਂ ਨੂੰ ਸਬੰਧਿਤ ਦੇਸ਼ ਦੀਆਂ ਸਰਕਾਰਾਂ ਵੱਲੋਂ ਵਾਪਸ ਲਿਆਉਣ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਅਧੀਨ ਆਉਂਦੇ ਪਿੰਡ ਸ਼ਹਾਬੂਦੀਨ ਦਾ ਰਹਿਣ ਵਾਲਾ ਨੌਜਵਾਨ ਕੁਲਦੀਪ ਸਿੰਘ ਜੋ ਕਿ ਅਫਗਾਨਿਸਤਾਨ ਦੇ ਕਾਬੁਲ ‘ਚ ਸਥਿਤ ਯੂ ਐੱਸ ਅੰਬੈਸੀ ‘ਚ ਪਲੰਬਰ ਦਾ ਕੰਮ ਕਰਦਾ ਸੀ ਨੇ ਦੱਸਿਆ ਕਿ ਉਹ ਹਾਲ ਹੀ ‘ਚ ਅਫ਼ਗਾਨਿਸਤਾਨ ਤੋਂ ਵਾਪਿਸ ਆਪਣੇ ਪਿੰਡ ਆਇਆ ਹੈ।
ਉਨ੍ਹਾਂ ਦੱਸਿਆ ਕਿ ਅਮਰੀਕੀ ਫੌਜ ਵੱਲੋਂ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਢੰਗ ਨਾਲ ਕੱਢ ਕੇ ਸਹੀ ਸਲਾਮਤ ਪਹਿਲਾਂ ਦੋਹਾ ਕਤਰ ਪਹੁੰਚਾਇਆ ਗਿਆ ਜਿੱਥੋਂ ਉਹ ਦਿੱਲੀ ਆਇਆ ਤੇ ਹੁਣ ਆਪਣੇ ਪਿੰਡ ਪਹੁੰਚਿਆ ਹੈ।