ਪੰਜਾਬ

punjab

ETV Bharat / state

ਲੋੜਵੰਦਾਂ ਦਾ ਪੇਟ ਭਰੇਗੀ ਇਹ ਰਸੋਈ, ਪ੍ਰਵਾਸੀ ਪੰਜਾਬੀਆਂ ਦੀ ਅਨੋਖੀ ਪਹਿਲ

ਹੁਸ਼ਿਆਰਪੁਰ: ਕਿਸੇ ਦੂਜੀ ਥਾਂ ਤੋਂ ਹੁਸ਼ਿਆਰਪੁਰ ਹਸਪਤਾਲਾਂ ਵਿੱਚ ਆ ਕੇ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੋਜਨ ਲਈ ਕਦੇ ਤੰਗ ਨਹੀਂ ਹੋਣਾ ਪਵੇਗਾ। ਹੁਸ਼ਿਆਰਪੁਰ ਵਿੱਚ ਪ੍ਰਵਾਸੀ ਪੰਜਾਬੀਆਂ ਵਲੋਂ ਗ਼ਰੀਬ ਲੋਕਾਂ ਅਤੇ ਲੋੜਵੰਦਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇੱਥੇ ਕਰੋੜਾਂ ਦੀ ਲਾਗ਼ਤ ਨਾਲ ਆਧੁਨਿਕ ਰਸੋਈ ਬਣਾਈ ਗਈ ਹੈ, ਜਿੱਥੇ 24 ਘੰਟੇ ਲੰਗਰ ਤਿਆਰ ਹੁੰਦਾ ਹੈ ਤੇ ਵਰਤਾਇਆ ਜਾਵੇਗਾ।

ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਲੰਗਰ ਦਾ ਉਪਰਾਲਾ।

By

Published : Feb 2, 2019, 11:00 AM IST

Updated : Feb 2, 2019, 11:49 AM IST

ਦੱਸ ਦਈਏ ਕਿ ਹੁਸ਼ਿਆਰਪੁਰ ਵਿੱਚ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇੱਥੇ 10 ਹਜ਼ਾਰ ਲੋਕਾਂ ਦਾ ਖਾਣਾ ਇੱਕੋ ਸਮੇਂ ਤਿਆਰ ਹੁੰਦਾ ਹੈ। ਇਸ ਤਿਆਰ ਹੋਏ ਲੰਗਰ ਨੂੰ ਸਾਰੇ ਸਿਵਲ ਹਸਪਤਾਲ ਸਣੇ ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਗਾ। ਬਾਹਰਲੇ ਮੁਲਕਾਂ ਦੀ ਮਦਦ ਨਾਲ ਤਿਆਰ ਇਸ ਰਸੋਈ ਵਿੱਚ ਅਤਿ ਆਧੁਨਿਕ ਮਸ਼ੀਨਾਂ ਨਾਲ ਤਿੰਨ ਸਮੇਂ ਦਾ ਖਾਣਾ ਤਿਆਰ ਹੋਵੇਗਾ ਅਤੇ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ।
ਇਸ ਰਸੋਈ ਦੀ ਸ਼ੁਰੂਆਤ ਬੀਤੇ ਦਿਨ 1 ਫ਼ਰਵਰੀ ਤੋਂ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਨੂੰ ਲੰਗਰ ਵਾਲੀਆਂ ਗੱਡੀਆਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ 1 ਮਸ਼ੀਨ 1 ਘੰਟੇ ਵਿੱਚ 4 ਹਜ਼ਾਰ ਰੋਟੀਆਂ ਤਿਆਰ ਕਰਨ ਦੇ ਸਮਰਥ ਹੈ ਤੇ ਇਹ ਮਸ਼ੀਨ 24 ਘੰਟੇ ਕੰਮ ਕਰੇਗੀ।

Last Updated : Feb 2, 2019, 11:49 AM IST

ABOUT THE AUTHOR

...view details