ਹੁਸ਼ਿਆਰਪੁਰ:ਕੈਂਸਰ ਨੂੰ ਲਾ ਇਲਾਜ ਕਹਿਣਾ ਤਾਂ ਗਲਤ ਹੋਵੇਗਾ, ਪਰ ਕੈਂਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜਿੰਦਗੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਸਿਹਤ ਅਫਸ਼ਰ ਡਾ ਸੁਰਿੰਦਰ ਸਿੰਘ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਤੇ ਕੀਤਾ ਗਿਆ।
ਸਮੇਂ ਸਿਰ ਸੁਚੇਤ ਹੋਣ ਨਾਲ ਕੈਂਸਰ ਤੋਂ ਬਚਿਆ ਜਾ ਸਕਦੈ: ਡਾ. ਸੁਰਿੰਦਰ - ਰਾਸ਼ਟਰੀ ਕੈਂਸਰ ਚੇਤਨਾ ਦਿਵਸ
ਡਾਕਟਰਾਂ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਕੈਂਸਰ ਜਿਹੀ ਲਾ ਇਲਾਜ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾ ਲੈਣਾ ਚਾਹੀਦਾ ਹੈ। ਇਸ ਨਾਲ ਕੈਂਸਰ ਪੀੜਤ ਦੀ ਜਾਨ ਬੱਚ ਸਕਦੀ ਹੈ।
ਫ਼ੋਟੋ
ਉਨ੍ਹਾਂ ਕਿਹਾ ਕਿ ਕੈਂਸਰ ਅੱਜ ਦੁਨੀਆਂ ਦੀ ਇੱਕ ਅਜਿਹੀ ਬਿਮਾਰੀ ਬਣ ਗਈ ਹੈ ਜਿਸ ਦਾ ਨਾਂਅ ਸੁਣਦੇ ਹੀ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਜੇਕਰ ਸਹੀ ਸਮੇਂ 'ਤੇ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਕੈਂਸਰ ਦਾ ਸਫ਼ਲ ਇਲਾਜ ਸੰਭਵ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜੀ. ਐੱਸ ਕਪੂਰ ਨੇ ਦੱਸਿਆ ਕਿ ਕੈਂਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋ ਕੈਂਸਰ ਦੇ ਮਰੀਜਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤਕੋਸ਼ ਤਹਿਤ ਲੱਖਾਂ ਰੁਪਏ ਦੀ ਰਾਸ਼ੀ ਮਦਦ ਵਜੋਂ ਦਿੱਤੀ ਜਾਂਦੀ ਹੈ।
TAGGED:
ਰਾਸ਼ਟਰੀ ਕੈਂਸਰ ਚੇਤਨਾ ਦਿਵਸ