ਹੁਸ਼ਿਆਰਪੁਰ:ਸ਼ਹਿਰ ਦੀਆਂ ਵਪਾਰਿਕ ਇਮਾਰਤਾਂ ਵਿੱਚ ਨਜਾਇਜ਼ ਤੌਰ 'ਤੇ ਲਗਾਈ ਜਾ ਰਹੀ ਪਾਰਕਿੰਗ ਫ਼ੀਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਮਾਮਲੇ 'ਤੇ ਸਖ਼ਤੀ ਨਾਲ ਪੇਸ਼ ਆਉਂਦੇ ਹੋਏ ਇਮਾਰਤਾਂ ਦੀਆਂ ਪਾਰਕਿੰਗ ਪਰਚੀਆਂ ਨੂੰ ਚੈਕ ਕੀਤਾ ਤੇ ਨਜਾਇਜ਼ ਪਾਰਕਿੰਗ ਨੂੰ ਹਟਾਇਆ ਗਿਆ।
ਹੁਸ਼ਿਆਰਪੁਰ: ਨਜਾਇਜ਼ ਪਾਰਕਿੰਗ ਫ਼ੀਸ 'ਤੇ ਨਗਰ ਨਿਗਮ ਦੀ ਵੱਡੀ ਕਾਰਵਾਈ - ਨਗਰ ਨਿਗਮ ਨੇ ਨਜਾਇਜ਼ ਪਾਰਕਿੰਗ 'ਤੇ ਕੀਤੀ ਛਾਪੇਮਾਰੀ
ਨਗਰ ਨਿਗਮ ਵੱਲੋਂ ਸ਼ਹਿਰ ਦੇ ਵਪਾਰਿਕ ਇਮਾਰਤਾਂ ਵਿੱਚ ਨਜਾਇਜ਼ ਤੌਰ 'ਤੇ ਲਗਾਈ ਜਾ ਰਹੀ ਪਾਰਕਿੰਗ 'ਤੇ ਛਾਪੇਮਾਰੀ ਕੀਤੀ ਗਈ। ਨਿਗਮ ਵੱਲੋਂ ਨਜਾਇਜ਼ ਪਾਰਕਿੰਗ ਨੂੰ ਤੁਰੰਤ ਬੰਦ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।
ਫ਼ੋਟੋ
ਜਾਣਕਾਰੀ ਮੁਤਾਬਕ ਨਗਰ ਨਿਗਮ ਨੇ ਇਹ ਕਾਰਵਾਈ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ। ਨਗਰ ਨਿਗਮ ਨੇ ਸਿੱਟੀ ਸੈਂਟਰ ਵਿੱਚ ਨਜਾਇਜ਼ ਪਾਰਕਿੰਗ ਪਰਚੀ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਨਗਰ ਨਿਗਮ ਅਧਿਕਾਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਸ਼ਿਕਾਇਤ ਆਈ ਸੀ ਕਿ ਸਿੱਟੀ ਸੈਂਟਰ ਕੰਪਲੇਕਸ ਵਿੱਚ ਆਉਣ ਵਾਲੀਆਂ ਤੋਂ 10 ਰੁਪਏ ਪਾਰਕਿੰਗ ਫ਼ੀਸ ਲਈ ਜਾ ਰਹੀ ਹੈ। ਚੈਕਿੰਗ ਦੌਰਾਨ ਇਹ ਪਰਕਿੰਗ ਨੂੰ ਨਜਾਇਜ਼ ਪਾਉਂਦੀਆਂ ਨਿਗਮ ਵੱਲੋਂ ਤੁਰੰਤ ਬੰਦ ਕਰਵਾਈਆਂ ਗਿਆ।