ਹੁਸ਼ਿਆਰਪੁਰ: ਪੰਜਾਬ ਚ ਡੇਂਗੂ ਲਗਾਤਾਰ ਫ਼ੈਲ ਰਿਹਾ ਹੈ। ਸੂਬੇ ਭਰ ਦੇ ਵਿੱਚ ਲਗਾਤਾਰ ਡੇਂਗੂ (Dengu ) ਦੇ ਵੱਧ ਰਹੇ ਕੇਸਾਂ ਦੇ ਕਾਰਨ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਉੱਥੇ ਹੀ ਡੇਂਗੂ ਦੇ ਸੰਬੰਧ ਵਿੱਚ ਪ੍ਰਸ਼ਾਸਨ ਦੀ ਨਾਲਾਇਕੀ ਵੀ ਸਾਹਮਣੇ ਆ ਰਹੀ ਹੈ।
ਗੜ੍ਹਸ਼ੰਕਰ (Garhshankar) ਦੀ ਗੱਲ ਕਰੀਏ ਤਾਂ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ (Municipal Council Garhshankar) ਵੱਲੋਂ ਡੇਂਗੂ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਫੋਗਿੰਗ (Fogging) ਨਹੀਂ ਕਰਵਾਈ ਜਾ ਰਹੀ, ਜਿਸਦੇ ਕਾਰਨ ਲੋਕਾਂ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।
ਸਮਾਜ ਸੇਵਕ ਅਜਾਇਬ ਸਿੰਘ ਬੋਪਾਰਾਏ (Social worker Ajaib Singh Boparai) ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਡੇਂਗੂ ਨੂੰ ਰੋਕਣ ਲਈ ਜਿੱਥੇ ਸਰਕਾਰ ਦਾਅਵੇ ਕਰ ਰਹੀ ਹੈ ਪਰ ਗੜ੍ਹਸ਼ੰਕਰ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਡੇਂਗੂ ਨੂੰ ਰੋਕਣ ਦੇ ਲਈ ਫੋਗਿੰਗ ਨਾ ਕਰਵਾਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਡੇਂਗੂ ਸੰਬੰਧੀ ਜਾਗਰੁਕਤਾ ਕੈਂਪ ਤਾਂ ਲਗਾਏ ਜਾ ਰਹੇ ਹਨ ਪਰ ਉਹ ਸਿਰਫ ਅਖ਼ਬਾਰਾਂ ਅਤੇ ਫੋਟੋਆ ਤੱਕ ਹੀ ਸੀਮਿਤ ਹਨ।