ਹੁਸ਼ਿਆਰਪੁਰ : ਗੜ੍ਹਸ਼ੰਕਰ ਵਿੱਚ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਸਥਾਪਤ ਡਾਇਲਸਿਸ ਮਸ਼ੀਨ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਆਪਣੇ ਕੋਟੇ ਵਿਚੋਂ ਦਿੱਤੀ ਜਿਸਦਾ ਉਦਘਾਟਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਪੀ ਤਿਵਾੜੀ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਡਾਇਲਸਿਸ ਮਸ਼ੀਨ ਨਾਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਬਹੁਤ ਫ਼ਾਇਦਾ ਪਹੁੰਚੇਗਾ ਅਤੇ ਨਿਜੀ ਹਸਪਤਾਲਾਂ ਵਿੱਚ ਮਹਿੰਗੇ ਰੇਟਾਂ 'ਤੇ ਡਾਇਲਸਿਸ ਕਰਵਾਉਣ ਨਹੀਂ ਜਾਣਾ ਪਵੇਗਾ।
ਰਾਜਪੁਰਾ ਵਿੱਖੇ ਬੀਜੇਪੀ ਵਰਕਰਾਂ ਅਤੇ ਕਿਸਾਨ ਜਥੇਵੰਦਿਆ ਵਿੱਚ ਹੋਈ ਝੜੱਪ ਵਾਰੇ ਮਨੀਸ਼ ਤਿਵਾੜੀ ਸਾਂਸਦ ਨੇ ਮੰਦਵਾਗਾ ਦੱਸਿਆ ਉਨ੍ਹਾਂ ਕਿਹਾ ਕਿ ਵਿਰੋਧ ਕਰਨ ਦਾ ਤਰੀਕਾ ਹਿੰਸਾਤਮਕ ਨਹੀਂ ਹੋਣਾ ਚਾਹੀਦਾ ਅਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਬੀਜੇਪੀ ਨੂੰ ਛੱਡਕੇ ਕਿਸਾਨਾਂ ਦੇ ਹੱਕ ਵਿੱਚ ਖੜਨਾ ਚਾਹੀਦਾ।
ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਖੇ ਡਾਕਟਰਾਂ ਦੀ ਘਾਟ ਵਾਰੇ ਪੁੱਛੇ ਜਾਣ 'ਤੇ ਮਨੀਸ਼ ਤਿਵਾੜੀ ਸਾਂਸਦ ਨੇ ਕਿਹਾ ਕਿ ਉਹ ਜਲਦ ਸਿਹਤ ਮੰਤਰੀ ਦੇ ਧਿਆਨ ਵਿੱਚ ਲੈ ਕੇ ਆਉਣਗੇ ਅਤੇ ਹਸਪਤਾਲ ਦੇ ਵਿੱਚ 2 ਡਾਕਟਰ ਜਲਦ ਨਿਯੁਕਤ ਕੀਤੇ ਜਾਣਗੇ।
ਐੱਮ.ਪੀ ਤਿਵਾੜੀ ਨੇ ਸਿਵਲ ਹਸਪਤਾਲ ਦਾ ਕੀਤਾ ਉਦਘਾਟਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਚ ਲਗਾਤਾਰ ਸੁਧਾਰ ਜਾਰੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵੀ ਹਸਪਤਾਲਾਂ ਚ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ
ਇਸ ਮੌਕੇ ਹੋਰਨਾਂ ਤੋਂ ਇਲਾਵਾ, ਲਵ ਕੁਮਾਰ ਗੋਲਡੀ ਸਾਬਕਾ ਐਮ.ਐਲ.ਏ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਚਰਨਜੀਤ ਪਾਲ ਐਸ.ਐਮ.ਓ, ਐਸ.ਡੀ.ਐਮ ਅਰਵਿੰਦ ਕੁਮਾਰ, ਆਰ.ਐਸ ਪਠਾਨੀਆ, ਤ੍ਰਿਯੰਬਕ ਦੱਤ ਪ੍ਰਧਾਨ ਐਮ.ਸੀ ਗੜ੍ਹਸ਼ੰਕਰ, ਸਰਿਤਾ ਸ਼ਰਮਾ, ਅਜਾਇਬ ਸਿੰਘ ਬੋਪਾਰਾਏ, ਡਾ. ਜਸਵੰਤ ਸਿੰਘ, ਸਰਪੰਚ ਜਤਿੰਦਰ ਜੋਤੀ, ਸਰਪੰਚ ਹਰਜਿੰਦਰ ਸਿੰਘ, ਪੰਕਜ ਕ੍ਰਿਪਾਲ, ਸੁਮਿਤ ਸੋਨੀ ਐਮ.ਸੀ, ਦੀਪਕ ਕੁਮਾਰ ਐਮ.ਸੀ, ਸੰਜੀਵ ਕੰਵਰ ਵੀ ਮੌਜੂਦ ਰਹੇ।