ਪੰਜਾਬ

punjab

ETV Bharat / state

ਨਵਜੋਤ ਸਿੰਘ ਸਿੱਧੂ ਮਾਫੀਆ ਰਾਜ ਚਲਾਉਣ ਵਾਲਿਆਂ ਨੂੰ ਦੇ ਰਿਹਾ ਸ਼ਹਿ: ਜੈ ਕ੍ਰਿਸ਼ਨ ਰੋੜੀ - ਆਮ ਆਦਮੀ ਪਾਰਟੀ

ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਇਹ ਵੀ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦੇ ਹਨ।

ਨਵਜੋਤ ਸਿੰਘ ਸਿੱਧੂ ਮਾਫੀਆ ਰਾਜ ਚਲਾਉਣ ਵਾਲਿਆਂ ਨੂੰ ਦੇ ਰਿਹਾ ਸ਼ਹਿ: ਜੈ ਕ੍ਰਿਸ਼ਨ ਰੋੜੀ
ਨਵਜੋਤ ਸਿੰਘ ਸਿੱਧੂ ਮਾਫੀਆ ਰਾਜ ਚਲਾਉਣ ਵਾਲਿਆਂ ਨੂੰ ਦੇ ਰਿਹਾ ਸ਼ਹਿ: ਜੈ ਕ੍ਰਿਸ਼ਨ ਰੋੜੀ

By

Published : Jul 22, 2021, 5:26 PM IST

ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਜਿਲ੍ਹੇ ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ।

ਨਵਜੋਤ ਸਿੰਘ ਸਿੱਧੂ ਮਾਫੀਆ ਰਾਜ ਚਲਾਉਣ ਵਾਲਿਆਂ ਨੂੰ ਦੇ ਰਿਹਾ ਸ਼ਹਿ: ਜੈ ਕ੍ਰਿਸ਼ਨ ਰੋੜੀ

ਇਸ ਦੌਰਾਨ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਅਜੇ 6 ਮਹੀਨੇ ਦਾ ਸਮਾਂ ਬਾਕੀ ਬਚਿਆ ਹੈ, ਜਿਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਅਤੇ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਵੇਲੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦੇ ਹਨ।

ਇਹ ਵੀ ਪੜੋ: ਕੈਪਟਨ ਵੱਲੋਂ ਸਿੱਧੂ ਦਾ ਸੱਦਾ ਕਬੂਲ

ABOUT THE AUTHOR

...view details