ਹੁਸ਼ਿਆਰਪੁਰ :ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਬਰਾੜ ਦੇ ਮੁਕੇਰੀਆਂ ਦੇ ਬਰਿੰਗਲੀ ਪਤਨ ਪਿੰਡ ਵਿੱਚ ਬਰਾੜ ਕਰੇਸ਼ਰ ਨੂੰ ਡਰੇਨਿੰਗ ਅਤੇ ਮਾਈਨਿੰਗ ਵਿਭਾਗ ਵੱਲੋਂ 1 ਕਰੋੜ 56 ਲੱਖ 35 ਹਜਾਰ 760 ਰੁਪਏ ਦੀ ਰਕਮ ਜਮ੍ਹਾਂ ਨਾ ਕਰਾਉਣ ਦੀ ਸੂਰਤ ਵਿੱਚ ਦੋ ਨੋਟਿਸ ਜਾਰੀ ਕੀਤੇ ਗਏ।
ਪਹਿਲਾਂ ਨੋਟਿਸ ਫਾਰਮ (R) ਜਿਹੜਾ ਕਿ 9/7/2020 ਨੂੰ ਭੇਜਿਆ ਗਿਆ ਸੀ। ਊਸਨੂੰ ਅਣਦੇਖਾ ਹੁੰਦੇ ਦੇਖ ਦੂਸਰਾ ਨੋਟਿਸ ਵਿਭਾਗ ਵੱਲੋਂ ਫਾਰਮ (S) ਦੇ ਰੂਪ ਵਿੱਚ 23/11/2020 ਨੂੰ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਇਹ ਕੇਸ D.C ਹੁਸ਼ਿਆਰਪੁਰ ਨੂੰ ਕਰਵਾਈ ਲਈ ਫਾਰਮ (M) ਦੇ ਰੂਪ ਵਿੱਚ ਭੇਜਿਆ ਗਿਆ।
ਜਦੋਂ ਇਸ ਬਾਰੇ ਮਾਇਨਿੰਗ ਇੰਸਪੈਕਟਰ ਮੁਕੇਰੀਆਂ ਅਜੈ ਪਾਂਡੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਰਾੜ ਕਰੇਸ਼ਰ ਨੂੰ ਜਦੋਂ ਦੋ ਨੋਟਿਸ ਭੇਜੇ ਗਏ ਤਾਂ ਉਸ ਤੋਂ ਬਾਅਦ ਇਹ ਕੇਸ ਕੁਲੈਕਟਰ ਪੱਤਰ ਰਾਹੀਂ ਅੱਗੇ ਭੇਜ ਦਿੱਤਾ ਗਿਆ ਹੈ ਅਤੇ ਬਰਾੜ ਕਰੇਸ਼ਰ ਵੱਲੋਂ ਗ਼ਲਤ ਹਰਜਾਨਾ ਪਾਉਣ ਦੀ ਅਰਜ਼ੀ ਸੈਕਟਰੀ ਨੂੰ ਭੇਜੀ ਹੈ। ਅਜੈ ਪਾਂਡੇ ਨੇ ਕਿਹਾ ਕਿ ਇਹ ਪੈਸੇ ਜਮਾਂ ਕਰਵਾਉਣੇ ਹੀ ਪੈਣਗੇ ਨਹੀਂ ਤਾਂ ਕੁਰਕੀ ਅਤੇ ਜ਼ਮੀਨ ਦੀ ਨਿਲਾਮੀ ਦੀ ਵੀ ਕਰਵਾਈ ਕੀਤੀ ਜਾ ਸਕਦੀ ਹੈ।