ਪੰਜਾਬ

punjab

ETV Bharat / state

ਮਿੱਡ ਡੇ-ਮੀਲ : ਸਰਕਾਰ ਦੇ ਦਾਅਵੇ ਨਿੱਕਲੇ ਖੋਖਲੇ - government is failed in mid day deal

ਹੁਸ਼ਿਆਰਪੁਰ ਦੇ ਇਸ ਸਰਕਾਰੀ ਐਲੀਮੈਂਟਰੀ ਸਕੂਲ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਵਿਦਿਆਰਥੀ ਹੇਠਾਂ ਗਿੱਲੀ ਜ਼ਮੀਨ ਉੱਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਖਾਣਾ ਵੀ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਵੰਡਿਆ ਜਾ ਰਿਹਾ ਹੈ।

Mid day meal, hoshiarpur news
ਮਿੱਡ ਡੇ-ਮੀਲ : ਸਰਕਾਰ ਦੇ ਦਾਅਵੇ ਨਿੱਕਲੇ ਖੋਖਲੇ

By

Published : Dec 21, 2019, 7:37 AM IST

ਹੁਸ਼ਿਆਰਪੁਰ : ਸਰਕਾਰੀ ਐਲੀਮੈਂਟਰੀ ਸਕੂਲ, ਸਤੇਹਰੀ (ਬੀ) ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਰਿਸ਼ੀ ਨਗਰ ਵਿੱਚ ਬਣਿਆ ਹੋਇਆ ਹੈ, ਇੱਥੋਂ ਦੀਆਂ ਤਸਵੀਰਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਉਹਨਾ ਦਾਅਵਿਆਂ ਦੀ ਪੋਲ ਖੋਲ ਰਹੇ ਹਨ ਜਿੰਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਮਿਡ ਡੇ-ਮਿਲ ਦੇ ਇੰਤਜਾਮ ਬਹੁਤ ਪੁਖਤਾ ਕੀਤੇ ਜਾ ਚੁਕੇ ਹਨ। ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਦਿਖਾ ਰਹੀ ਹੈ।

ਤੁਸੀਂ ਦੇਖ ਸਕਦੇ ਹੋ ਕਿ ਹੱਡ ਚੀਰਦੀ ਠੰਡ ਵਿੱਚ ਇਹ ਛੋਟੇ-ਛੋਟੇ ਬੱਚੇ ਗੀਲੀ ਜ਼ਮੀਨ ਉੱਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਇਹਨਾਂ ਨੂੰ ਖਾਣਾ ਵੀ ਇਹਨਾਂ ਦੀ ਜਮਾਤ ਦਾ ਇੱਕ ਵਿਦਿਆਰਥੀ, ਜਿਸ ਦੀ ਇੱਕ ਅੱਖ ਖ਼ਰਾਬ ਹੈ, ਉਹ ਵਰਤਾ ਰਿਹਾ ਹੈ ਤੇ ਮਾਸਟਰ ਸਾਹਿਬ ਡੰਡਾ ਲੈ ਕੇ ਇਹਨਾਂ ਭੁੰਜੇ ਬੈਠੇ ਬੱਚਿਆਂ ਦੀ ਕਤਾਰ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਉਹਨਾ ਬੱਚਿਆਂ ਨੂੰ ਆਪਣੇ ਬਰਤਨ ਵੀ ਆਪ ਧੋਂਦੇ ਦੇਖਿਆ ਗਿਆ।

ਵੇਖੋ ਵੀਡੀਓ।

ਇਸ ਤੋਂ ਬਾਦ ਜਦ ਸਕੂਲ ਦੇ ਵਿੱਚ ਤਾਇਨਾਤ ਅਧਿਆਪਕ ਜਗਤਾਰ ਲਾਲ ਨਾਲ ਗੱਲ ਕੀਤੀ ਗਈ ਤਾ ਉਹ ਵੀ ਕਾਫ਼ੀ ਟਾਲ-ਮਟੋਲ ਕਰਦੇ ਨਜ਼ਰ ਆਏ ਅਤੇ ਸਫ਼ਾਈ ਦੇਣ ਤੋਂ ਬਾਦ ਇਸ ਗੱਲ ਨੂੰ ਮੰਨਿਆ ਗਿਆ ਕਿ ਬੱਚੇ ਗੀਲੀ ਜ਼ਮੀਨ ਤੇ ਬੈਠ ਕੇ ਖਾਣਾ ਖਾ ਰਹੇ ਸਨ ਅਤੇ ਸਕੂਲ ਦੇ ਬੱਚੇ ਹੀ ਉਹਨਾ ਨੂੰ ਖਾਣਾ ਵਰਤਾ ਰਹੇ ਸਨ।

ਇਸ ਤੋਂ ਬਾਦ ਗੱਲ ਕੀਤੀ ਗਈ ਸਕੂਲ ਦੀ ਇੰਚਾਰਜ ਅਤੇ ਮੁੱਖ ਅਧਿਆਪਕ ਵੀਨਾ ਰਾਣੀ ਨਾਲ ਜਿਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਇਹ ਸਭ ਸਹੀ ਨਹੀਂ ਹੈ ਪਰ ਇਸ ਵਿੱਚ ਬੱਚਿਆਂ ਦੀ ਗ਼ਲਤੀ ਹੈ, ਕਿਉਂਕਿ ਉਹ ਜਲਦੀ ਰੋਟੀ ਲੈਣ ਦੇ ਮਾਰੇ ਮੂਹਰੇ ਆ ਕੇ ਬੈਠ ਜਾਂਦੇ ਹਨ।

ਇਸ ਤੋਂ ਬਾਦ ਜਦੋਂ ਜ਼ਿਲ੍ਹਾ ਸਿਖਿਆ ਅਫ਼ਸਰ, ਐਲੀਮੈਂਟਰੀ ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details