ਹੁਸ਼ਿਆਰਪੁਰ: ਮੁਕੇਰੀਆਂ 'ਚ ਆੜ੍ਹਤੀਆਂ ਵਲੋਂ ਫਸਲ ਦੀ ਲਿਫਟਿੰਗ ਨਾ ਹੋਣ ਦੇ ਚੱਲਦਿਆਂ ਮੀਟਿੰਗ ਕੀਤੀ ਗਈ। ਇਸ ਮੋਕੇ ਉਨ੍ਹਾਂ ਵਲੋਂ ਆੜ੍ਹਤੀਆਂ ਵਲੋਂ ਆਪਣੀਆਂ ਸਮੱਸਿਆਵਾਂ ਨੂੰ ਲੈਕੇ ਵਿਧਾਇਕ ਇੰਦੂ ਬਾਲਾ ਨੂੰ ਜਾਣੂ ਕਰਵਾਇਆ ਗਿਆ।
ਇਸ ਸਬੰਧੀ ਆੜ੍ਹਤੀਆਂ ਦਾ ਕਹਿਣਾ ਕਿ ਸਰਕਾਰ ਵਲੋਂ ਫਸਲ ਦੀ ਅਦਾਇਗੀ ਜਲਦ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਬਾਵਜੂਦ ਇਸ ਦੇ ਸਰਕਾਰ ਵਲੋਂ ਫਸਲ ਦੀ ਅਦਾਇਗੀ ਲਈ ਦੇਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਮੰਡੀਆਂ 'ਚ ਫਸਲ ਰੁਲ ਰਹੀ ਹੈ, ਸਰਕਾਰ ਵਲੋਂ ਲਿਫਟਿੰਗ 'ਚ ਦੇਰ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਆੜ੍ਹਤੀ ਪੱਲੇ ਤੋਂ ਪੈਸੇ ਖਰਚ ਕਰਕੇ ਕਣਕਾਂ ਨੂੰ ਤਰਪਾਲਾਂ ਦੇ ਕੇ ਮੀਂਹ ਤੋਂ ਬਚਾ ਰਹੇ ਹਨ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਜਲਦ ਹੀ ਫਸਲ ਦੀ ਲਿਫਟਿੰਗ ਅਤੇ ਅਦਾਇਗੀ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਕਿ ਮੰਡੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਆਪਣੇ ਪੈਸਿਆਂ ਦੀ ਉਡੀਕ ਕਰ ਰਹੇ ਹਨ।