ਹੁਸ਼ਿਆਰਪੁਰ: ਪੰਜਾਬ ਦਾ ਕਿਸਾਨ ਅੱਜ ਜਿੱਥੇ ਇੱਕ ਏਕੜ ਜਾਂ 2 ਏਕੜ ਜ਼ਮੀਨ ਵਿੱਚ ਖੇਤੀ ਕਰਕੇ ਨਾਖੁਸ਼ ਦਿਖਾਈ ਦੇ ਰਿਹਾ ਹੈ, ਉੱਥੇ ਹੀ ਅੱਜ ਅਸੀਂ ਤੁਹਾਨੂੰ ਆਪਣੀ ਖ਼ਾਸ ਪੇਸ਼ਕਸ਼ ਅਸੀਂ ਜਿਉਂਦੇ ਅਣਖ ਦੇ ਨਾਲ ਰਾਹੀਂ ਮਿਲਾਉਣ ਜਾ ਰਹੇ ਹਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਉੱਦਮੀ ਕਿਸਾਨ ਅਜੇ ਰਾਣਾ ਨਾਲ।
ਉਹ ਜੋ ਜਿਉਂਦੇ ਨੇ ਅਣਖ ਦੇ ਨਾਲ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨ ਨੇ ਆਪਣੀ ਮਿਹਨਤ ਤੇ ਲਗਨ ਨਾਲ ਉਹ ਕਰ ਵਿਖਾਇਆ ਜੋ ਸ਼ਾਇਦ ਕਿਸਾਨ ਆਪਣੇ ਸੁਪਨੇ ਵਿੱਚ ਨਹੀਂ ਸੋਚ ਸਕਦਾ। ਦੱਸ ਦਈਏ, ਦਸ ਮਰਲੇ ਵਿੱਚ ਜਿੱਥੇ ਇੱਕ ਮਕਾਨ ਹੀ ਖੜ੍ਹਾ ਹੋ ਸਕਦਾ ਹੈ, ਇੰਨੀਂ ਜ਼ਮੀਨ ਵਿੱਚ ਅਜੇ ਰਾਣਾ ਮਸ਼ਰੂਮ ਦੀ ਖੇਤੀ ਪੈਦਾ ਕਰਕੇ ਕਿਸਾਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।
ਪਿੰਡ ਕੱਕੋਂ ਦਾ ਰਹਿਣ ਵਾਲਾ ਅਗਾਂਹਵਧੂ ਕਿਸਾਨ ਅਜੇ ਰਾਣਾ ਨੇ 2 ਸਾਲ ਪਹਿਲਾਂ 10 ਮਰਲੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਜੋ ਇਲਾਕੇ ਵਿੱਚ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਕਰੀਬ 2 ਸਾਲ ਪਹਿਲਾਂ ਟਰੇਨਿੰਗ ਕਰਕੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ। ਛੋਟੇ ਜਿਹੇ ਰਕਬੇ 10 ਮਰਲੇ ਵਿੱਚ ਸ਼ੁਰੂ ਕੀਤੀ ਖੇਤੀ ਤੋਂ ਅੱਜ ਅਜੇ ਰਾਣਾ ਕਰੀਬ ਤਿੰਨ ਮਹੀਨਿਆਂ ਵਿੱਚ ਸਾਢੇ ਗਿਆਰਾਂ ਕੁਆਂਟਲ ਮਸ਼ਰੂਮ ਦੀ ਖੇਤੀ ਕਾਰਨ ਮੁਨਾਫ਼ਾ ਕਮਾ ਰਿਹਾ ਹੈ। ਇੱਥੇ ਤੱਕ ਅਜੇ ਰਾਣਾ ਵੱਲੋਂ ਪਾਣੀ ਵੀ ਮੀਂਹ ਤੋਂ ਇਕੱਠਾ ਹੋਇਆ ਪਾਣੀ ਇਸਤੇਮਾਲ ਵਿਚ ਲਿਆਂਦਾ ਹੈ। 10 ਮਰਲੇ ਵਿੱਚ ਵੀ ਅਜੇ ਰਾਣਾ ਨੇ ਕੇਵਲ ਸੱਤ ਮਰਲੇ ਵਿੱਚ ਝੌਂਪੜੀ ਬਣਾ ਕੇ ਛੋਟੀਆਂ-ਛੋਟੀਆਂ ਬੋਰੀਆਂ ਉੱਤੇ ਕਿਆਰੀਆਂ ਬਣਾ ਕੇ ਖੇਤੀ ਕਰ ਰਿਹਾ ਹੈ। ਇਸ ਦੇ ਨਾਲ ਹੀ ਰੁਜ਼ਾਨਾ 15 ਕਿੱਲੇ ਦੇ ਕਰੀਬ ਕੁਦਰਤੀ ਖੇਤੀ ਦੀ ਉਪਜ ਕਰ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਜੇ ਰਾਣਾ ਨੇ ਕਿਸਾਨਾਂ ਨੂੰ ਮੰਡੀਕਰਨ ਵੇਲੇ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਣ ਦੇ ਉਪਾਅ ਬਾਰੇ ਦੱਸਦਿਆਂ ਕਿਹਾ ਕਿ ਇਸ ਲਈ ਕਿਸਾਨ ਸੋਸ਼ਲ ਮੀਡੀਆ ਦਾ ਸਹਾਰਾ ਲੈ ਸਕਦੇ ਹਨ, ਕਿਉਂਕਿ ਅੱਜ ਕੱਲ੍ਹੇ ਹਰੇਕ ਬੰਦੇਦੇ ਹੱਥ ਵਿੱਚ ਮੋਬਾਈਲ ਫ਼ੋਵ ਰਹਿੰਦਾ ਹੈ ਤੇ ਅੱਜ ਦੇ ਕਿਸਾਨ ਨੂੰ ਵੀ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਚਾਹੀਦਾ ਹੈ। ਜੇਕਰ ਕਿਸਾਨ ਅਜਿਹਾ ਨਹੀਂ ਕਰਦਾ ਤਾਂ ਉਹ ਪਿੱਛੇ ਰਹਿ ਜਾਵੇਗਾ। ਉਸ ਨੇ ਦੱਸਿਆ ਕਿ ਉਹ ਆਪਣੇ 2 ਸਾਲ ਦੇ ਸਮੇਂ ਦੌਰਾਨ ਮੰਡੀ ਨਹੀਂ ਗਿਆ, ਉਸ ਨੇ ਵਟਸਐੱਪ ਰਾਹੀਂ ਗਰੁੱਪ ਬਣਾਏ ਤੇ ਉਨ੍ਹਾਂ ਤੋਂ ਹੀ ਮੰਡੀਕਰਨ ਕਰਦਾ ਹੈ।
ਇਸ ਦੇ ਨਾਲ ਹੀ ਅਜੇ ਰਾਣਾ ਨੇ ਅੱਜ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ ਅਜਿਹੀ ਖੇਤੀ ਕਰਨ ਦਾ ਸੁਨੇਹਾ ਦਿੱਤਾ। ਅਸੀਂ ਤੁਹਾਨੂੰ ਆਪਣੀ ਕੜੀ ਤਹਿਤ ਮਿਲਾਵਾਂਗੇ ਇੱਕ ਹੋਰ ਉੱਦਮੀ ਕਿਸਾਨ ਨਾਲ।