ਹੁਸ਼ਿਆਰਪੁਰ: ਸ਼ਹਿਰ ਦੇ ਆਕਾਸ਼ ਕਲੋਨੀ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ਕਾਰਨ ਦੂਜੀ ਵਾਰ ਧਰਨਾ ਲਗਾਇਆ। ਮਨਜੀਤ ਕੌਰ ਦੇ ਇਸ ਧਰਨੇ ਵਿੱਚ ਉਸ ਦਾ ਬੀਮਾਰ ਪਤੀ ਵੀ ਆਪਣੀ ਗੁਲੂਕੋਜ਼ ਦੀ ਬੋਤਲ ਲੈ ਕੇ ਧਰਨੇ ਵਿੱਚ ਬੈਠਿਆ।
ਪੀੜਤ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਚੱਬੇਵਾਲ ਬੱਸ ਅੱਡੇ ਦੇ ਕੋਲ ਕਿਰਾਏ ਦੀ ਦੁਕਾਨ ਹੈ ਜਿੱਥੇ ਉਹ ਬੁਟੀਕ ਦਾ ਕੰਮ ਕਰਦੀ ਸੀ। ਹੁਣ ਉਸ ਦੁਕਾਨ ਉੱਤੇ ਕੁਝ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਚੱਬੇਵਾਲ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਉਸ ਨੇ ਕੁੱਝ ਦਿਨ ਪਹਿਲਾਂ ਵੀ ਇੱਥੇ ਧਰਨਾ ਲਗਾਇਆ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਹੁਣ ਉਸ ਨੇ ਮੁੜ ਤੋਂ ਇਨਸਾਫ਼ ਲਈ ਧਰਨਾ ਲਗਾਇਆ ਹੈ।