ਪੰਜਾਬ

punjab

ETV Bharat / state

ਕਿਸਾਨ ਯੂਨੀਅਨ ਵੱਲੋਂ ਭਾਰਤ ਬੰਦ ਦਾ ਸੱਦਾ, ਵਪਾਰੀਆਂ ਨੂੰ ਨੁਕਸਾਨ - Bharat Band

ਕਿਸਾਨ ਯੂਨੀਅਨ ਵਲੋਂ ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਰੋਜ਼ ਕਮਾ ਕੇ ਗੁਜ਼ਾਰਾ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ।

hoshiarpur news,Punjab Band
ਫ਼ੋਟੋ

By

Published : Jan 7, 2020, 1:31 PM IST

ਹੁਸ਼ਿਆਰਪੁਰ: ਕਿਸਾਨ ਯੂਨੀਅਨ ਵਲੋਂ ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਕਾਰਨ ਆਮ ਜਨਤਾ ਨੂੰ ਕਾਫ਼ੀ ਘਾਟਾ ਹੋ ਜਾਂਦਾ ਹੈ। ਇਸ ਦੇ ਚੱਲਦਿਆਂ ਰੋਜ਼ ਕਮਾ ਕੇ ਗੁਜ਼ਾਰਾ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਬੰਦ ਦਾ ਆਮ ਜਨਤਾ ਉੱਤੇ ਕੀ ਅਸਰ ਪੈਂਦਾ ਹੈ ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਆਮ ਵਪਾਰੀਆਂ ਕੋਲ ਜਾ ਕੇ ਗੱਲਬਾਤ ਕੀਤੀ। ਹੁਸ਼ਿਆਰਪੁਰ-ਫ਼ਗਵਾੜਾ ਰੋਡ 'ਤੇ ਸਥਿਤ ਸਬਜ਼ੀ ਮੰਡੀ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਵੇਖੋ ਵੀਡੀਓ

ਦੁੱਧ ਵਿਕ੍ਰੇਤਾ ਬੰਟੀ ਨੇ ਆਪਣੇ ਦੱਸਿਆ ਕਿ ਸਵੇਰੇ ਦੁੱਧ ਸਪਲਾਈ ਵਿੱਚ ਤਾਂ ਕੋਈ ਦਿੱਕਤ ਨਹੀਂ ਆਉਂਦੀ, ਪਰ ਜਦੋ ਵਾਪਸ ਜਾ ਕੇ ਆਈ ਹੋਈ ਦੂਜੀ ਗੱਡੀ ਦੀ ਸਪਲਾਈ ਦੇਣੀ ਹੁੰਦੀ ਹੈ ਤਾਂ ਰੋਡ ਜਾਮ ਦੇ ਚਲਦੇ ਆਪਣੀ ਥਾਂ 'ਤੇ ਪਹੁੰਚਣਾ ਔਖਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਦੁੱਧ ਵੀ ਖ਼ਰਾਬ ਹੋ ਜਾਂਦਾ ਹੈ, ਕਿਉਕਿ ਦੁੱਧ ਦੀ ਮੁਨਿਆਦ ਇਕ ਦਿਨ ਦੀ ਹੁੰਦੀ ਹੈ।

ਉੱਥੇ ਹੀ, ਸਬਜ਼ੀ ਮੰਡੀ ਦੇ ਵਪਾਰੀ ਨੇ ਕਿਹਾ ਕਿ ਇਸ ਮੰਡੀ ਵਿਚ ਲੋਡਿਡ ਗੱਡੀਆਂ ਆਉਣ 'ਤੇ ਹੀ ਕੰਮ ਸ਼ੁਰੂ ਹੁੰਦਾ ਹੈ ਜਿਸ ਨਾਲ ਪਹਿਲਾਂ ਪੱਲੇਦਾਰ ਤੇ ਫਿਰ ਠੇਕੇਦਾਰ ਤੇ ਫਿਰ ਸਬਜ਼ੀ ਦੀ ਖ਼ਰੀਦਣ ਵਾਲੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। ਉ੍ਨ੍ਹਾਂ ਕਿਹਾ ਕਿ ਬੁੱਧਵਾਰ ਦੀ ਹੜਤਾਲ ਨਾਲ ਇਨ੍ਹਾਂ ਸਭ ਨੂੰ ਬਹੁਤ ਭਾਰੀ ਨੁਕਸਾਨ ਹੋ ਜਾਵੇਗਾ।

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਅੱਜ ਹੋ ਸਕਦੈ ਫਾਂਸੀ ਦੀ ਤਾਰੀਕ ਦਾ ਐਲਾਨ

ABOUT THE AUTHOR

...view details