ਪੰਜਾਬ

punjab

ETV Bharat / state

ਸੱਟੇ 'ਚ ਜਿੱਤੀ ਰਕਮ ਹਾਸਲ ਕਰਨ ਲਈ ਥਾਣੇ ਪਾਈ ਅਰਜ਼ੀ - lottery

ਹੁਸ਼ਿਆਰਪੁਰ ਪੁਲਿਸ ਕੋਲ ਇੱਕ ਵਿਅਕਤੀ ਵੱਲੋਂ ਇੱਕ ਅਜੀਬੋ-ਗਰੀਬ ਮਾਮਲਾ ਦਰਜ ਕਰਵਾਇਆ ਗਿਆ ਹੈ। ਵਿਅਕਤੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੂੰ ਦੜੇ-ਸੱਟੇ 'ਚ ਜਿੱਤੀ ਰਕਮ ਦਿਵਾਈ ਜਾਵੇ।

ਫ਼ੋਟੋ

By

Published : Jul 21, 2019, 10:17 AM IST

ਹੁਸ਼ਿਆਰਪੁਰ: ਇੱਥੋਂ ਦੀ ਪੁਲਿਸ ਨੂੰ ਇੱਕ ਵਿਅਕਤੀ ਨੇ ਦੜੇ-ਸੱਟੇ ਦੇ ਪੈਸੇ ਨਹੀਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਲਿਖਿਆ ਕਿ ਉਹ ਦੜੇ-ਸੱਟੇ ਲਗਾਉਣ ਦਾ ਕੰਮ ਕਰਦਾ ਹੈ। ਉਸ ਦੀ ਸੱਟੇ ਵਿੱਚ ਵੱਡੀ ਰਕਮ ਨਿਕਲੀ ਹੈ ਪਰ ਖਾਈਵਾਲ (ਦੜੇ-ਸੱਟੇ ਵਾਲੇ) ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ।ਸ਼ਿਕਾਇਤਕਰਤਾ ਅਮਰਨਾਥ ਨੇ ਪੁਲਿਸ 'ਤੇ ਵੀ ਆਰੋਪ ਲਗਾਉਂਦਿਆਂ ਕਿਹਾ ਕਿ ਜਾਂਚ ਅਧਿਕਾਰੀ ਨੇ ਉਸ ਕੋਲੋਂ 4000 ਹਜ਼ਾਰ ਰੁਪਏ ਹੜੱਪ ਲਏ ਹਨ।

ਵੀਡੀਓ

ਪੱਛਮੀ ਬੰਗਾਲ ਤੋਂ ਲਿਆਂਦੀ ਅਫ਼ੀਮ ਨਾਲ ਤਸਕਰ ਕਾਬੂ

ਪ੍ਰਾਪਤ ਜਾਣਕਾਰੀ ਮੁਤਾਬਿਕ ਅਮਰਨਾਥ ਨੇ ਇਸ ਸਾਲ ਜਨਵਰੀ 'ਚ ਸੱਟੇ 'ਚ 4000 ਹਜ਼ਾਰ ਰੁਪਏ ਦੀ ਆਵਾਜ਼ ਲਗਾਈ ਅਤੇ ਦੂਜੇ ਦਿਨ ਉਸ ਦਾ ਨੰਬਰ ਨਿਕਲਣ 'ਤੇ ਖਾਈਵਾਲ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅਮਰਨਾਥ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ। ਇਸ ਸਬੰਧੀ ਡੀਐਸਪੀ ਨੇ ਦੋਹਾਂ ਨੂੰ ਬੁਲਾ ਕੇ 400 ਰੁਪਏ ਦੇ ਹਿਸਾਬ ਨਾਲ 36000 ਰੁਪਏ ਦੇ ਹਿਸਾਬ ਨਾਲ ਰਾਜ਼ੀਨਾਮਾ ਕਰਵਾਉਣ ਦੀ ਗੱਲ ਕਹੀ।

ਸ਼ਿਕਾਇਤਕਰਤਾ ਅਮਰਨਾਥ ਨੇ ਕਿਹਾ ਕਿ ਉਸ ਨੇ 4000 ਰੁਪਏ ਦਾ ਸੱਟਾ ਲਗਾਇਆ ਸੀ, ਜਿਸ ਮੁਤਾਬਕ 360000 ਰੁਪਏ ਬਣਦੇ ਹਨ। ਅਮਰਨਾਥ ਨੇ ਇਹ ਵੀ ਕਿਹਾ ਕਿ ਖਾਈਵਾਲ ਉਸ ਨੂੰ ਰਿਕਾਰਡਿੰਗ ਦੇਣ ਤੋਂ ਬਾਅਦ ਪੈਸੇ ਦੇਣ ਦੀ ਗੱਲ ਕਹਿ ਰਿਹਾ ਹੈ। ਹੁਣ ਇਸ ਨੇ ਪੁਲਿਸ ਤੋਂ ਖਾਈਵਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਜਾਂਚ ਅਧਿਕਾਰੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਫ਼ਿਲਹਾਲ ਪੁਲਿਸ ਵੀ ਇਸ ਗ਼ੈਰ-ਕਾਨੂੰਨੀ ਮਾਮਲੇ 'ਤੇ ਫ਼ਸਦੀ ਨਜ਼ਰ ਆ ਰਹੀ ਹੈ।

For All Latest Updates

ABOUT THE AUTHOR

...view details