ਪੰਜਾਬ

punjab

ETV Bharat / state

ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਬਜ਼ੁਗਰ ਮਾਪਿਆਂ ਨਾਲ ਕੀਤੀ ਕੁੱਟਮਾਰ - hoshiarpur news

ਸਥਾਨਕ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ।

ਫ਼ੋਟੋ
ਫ਼ੋਟੋ

By

Published : Dec 5, 2019, 9:26 PM IST

ਹੁਸ਼ਿਆਰਪੁਰ: ਸਥਾਨਕ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਉਕਤ ਨੌਜਵਾਨ ਆਪਣੇ ਛੋਟੋ ਅਪਾਹਜ ਭਰਾ ਅਤੇ ਬਜ਼ੁਰਗ ਮਾਂ-ਬਾਪ ਨਾਲ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰ ਰਿਹਾ ਹੈ। ਇਸ ਬਾਰੇ ਜਦੋਂ ਬਜ਼ੁਰਗ ਮਾਂ-ਬਾਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਹੈ।

ਫ਼ੋਟੋ

ਕਈ ਵਾਰ ਪੰਚਾਇਤ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਪਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿਤਾ ਅਜੀਤ ਸਿੰਘ ਅਤੇ ਮਾਂ ਭਜਨ ਕੌਰ ਨੇ ਦੱਸਿਆ ਕਿ ਘਰ ਚ ਨਸ਼ੇ ਦੀ ਹਾਲਤ ਚ ਉਕਤ ਨੌਜਵਾਨ ਉਨ੍ਹਾਂ ਨਾਲ ਹਮੇਸ਼ਾ ਝਗੜਾ ਕਰਦਾ ਰਹਿੰਦਾ ਹੈ ਅਤੇ ਉਹ ਕੈਨੇਡਾ ਤੋ ਡਿਪੋਰਟ ਹੋ ਕੇ ਆਇਆ ਹੈ।

ਉਥੇ ਹੀ ਇਸ ਸਬੰਧ ਚ ਜਦੋਂ ਗੜ੍ਹਦੀਵਾਲਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਕਿ ਅਜੇ ਤੱਕ ਬਜ਼ੁਰਗ ਜੋੜੇ ਦੇ ਨਾਲ ਹੋਈ ਕੁਟਮਾਰ ਨੂੰ ਲੈ ਕੇ ਕਾਰਵਾਈ ਕਿਉ ਨਹੀਂ ਹੋਈ ਤਾਂ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਅਜੇ ਮਾਮਲਾ ਪਹੁੰਚਿਆਂ ਹੈ ਅਤੇ ਵੀਡੀਓ ਦੀ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details