ਪੰਜਾਬ

punjab

ETV Bharat / state

ਤਲਵਾੜਾ: ਹਥਿਆਰਬੰਦ ਲੁਟੇਰਿਆਂ ਦੀ ਸ਼ਰੇਆਮ ਬਦਮਾਸ਼ੀ, 2 ਸ਼ਰਾਬ ਦੇ ਠੇਕਿਆਂ ਉੱਤੇ ਕੀਤੀ ਲੁੱਟ - loot in shops

ਤਲਵਾੜਾ ਵਿਖੇ ਲੁਟੇਰਿਆਂ ਦੀ ਦਹਿਸ਼ਤ ਸ਼ਰੇਆਮ ਵੇਖਣ ਨੂੰ ਮਿਲੀ ਜਦੋਂ ਉਨ੍ਹਾਂ ਵਲੋਂ ਇੱਕ ਦਿਨ ਵਿੱਚ ਹੀ 2 ਸ਼ਰਾਬ ਦੇ ਠੇਕਿਆਂ ਨੂੰ ਲੁੱਟ ਦਾ ਨਿਸ਼ਾਨਾ ਬਣਾਉਂਦਿਆਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ। ਪੜ੍ਹੋ ਪੂਰਾ ਮਾਮਲਾ ...

ਫ਼ੋਟੋ

By

Published : Oct 31, 2019, 1:58 PM IST

ਤਲਵਾੜਾ: ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਤਲਵਾੜਾ ਵਿਖੇ 29 ਅਕਤੂਬਰ ਦੀ ਰਾਤ ਨੂੰ ਸ਼ਾਮ ਤੋਂ ਰਾਤ ਤੱਕ 2 ਸ਼ਰਾਬ ਦੇ ਠੇਕਿਆਂ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 6 ਅਣਪਛਾਤੇ ਲੁਟੇਰਿਆਂ ਨੇ ਉਸੇ ਰਾਤ ਠੇਕੇ 'ਤੇ ਕੰਮ ਕਰਦੇ ਵਰਕਰਾਂ ਕੋਲੋਂ ਪਿਸਤੌਲ ਦੀ ਨੋਕ' ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਵੇਖੋ ਵੀਡੀਓ

ਠੇਕਾ ਮੁਲਾਜ਼ਮ ਨੇ ਦੱਸਿਆ ਕਿ ਰੋਡ 'ਤੇ ਇਕ ਗੱਡੀ ਰੁਕੀ। ਉਸ ਵਿਚੋਂ 6 ਨੌਜਵਾਨ ਬਾਹਰ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਤੇ ਹਥਿਆਰ ਸਨ। ਉਸ ਨੇ ਦੱਸਿਆ ਕਿ ਇਹ ਲੁਟੇਰੇ ਠੇਕੇ ਵਿੱਚ ਦਾਖਲ ਹੋਏ ਅਤੇ ਉਸ ਦੇ ਮੋਬਾਈਲ ਨੂੰ ਖੋਹ ਲਿਆ। ਇਸ ਦੇ ਨਾਲ ਹੀ ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫ਼ਰਾਰ ਹੋ ਗਏ।

ਇਸ ਤੋਂ ਪਹਿਲਾਂ ਅਣਪਛਾਤਿਆਂ ਹਥਿਆਰਬੰਦ ਲੁਟੇਰਿਆਂ ਨੇ ਤਲਵਾੜਾ ਵਿਖੇ ਕਾਲੀ ਮਾਤਾ ਮੰਦਿਰ, ਡੈਮ ਰੋਡ ਨੇੜੇ ਮਾਰੂਤੀ ਏਜੰਸੀ ਦੇ ਨਜ਼ਦੀਕ ਅੰਗ੍ਰੇਜ਼ੀ ਦੇ ਦੇਸੀ ਸ਼ਰਾਬ ਦੇ ਠੇਕੇ ਅਤੇ ਪਿੰਡ ਕਮਾਹੀ ਦੇਵੀ ਦੇ ਠੇਕੇ ਨੂੰ ਲੁੱਟ ਲਿਆ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਲਿਆਕਤਪੁਰ 'ਚ ਰੇਲ ਗੱਡੀ ਨੂੰ ਲੱਗੀ ਅੱਗ, 65 ਦੀ ਮੌਤ

ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਰ ਉੱਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ABOUT THE AUTHOR

...view details