ਪੰਜਾਬ

punjab

ETV Bharat / state

ਸਥਾਨਕ ਵਾਸੀਆਂ ਨੇ ਧਾਰਮਿਕ ਪ੍ਰੋਗਰਾਮ ਦੌਰਾਨ ਨਾਈਟ ਕਰਫਿਊ ਦੀ ਕੀਤੀ ਉਲੰਘਣਾ

ਲੰਘੀ ਰਾਤ ਨੂੰ ਤਕਰੀਬਨ ਸਾਢੇ 8 ਵਜੇ ਹੁਸ਼ਿਆਰਪੁਰ ਦੇ ਕਮਾਲਪੁਰ ਚੌਕ ਨਜ਼ਦੀਕ ਪੁਲਿਸ ਅਧਿਕਾਰੀਆਂ ਅਤੇ ਕੁਝ ਆਮ ਲੋਕਾਂ ਵਿਚਕਾਰ ਬਹਿਸਬਾਜ਼ੀ ਹੋਈ। ਇਹ ਬਹਿਸ ਬਾਜ਼ੀ ਉਸ ਸਮੇਂ ਹੋਈ ਜਦੋਂ ਇੱਕ ਥਾਂ ਉੱਤੇ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਹੋਏ ਇਕੱਠ ਨੂੰ ਸਮਝਾਉਣ ਗਈ।

ਫ਼ੋਟੋ
ਫ਼ੋਟੋ

By

Published : Apr 21, 2021, 2:28 PM IST

ਹੁਸ਼ਿਆਰਪੁਰ: ਲੰਘੀ ਰਾਤ ਨੂੰ ਤਕਰੀਬਨ ਸਾਢੇ 8 ਵਜੇ ਹੁਸ਼ਿਆਰਪੁਰ ਦੇ ਕਮਾਲਪੁਰ ਚੌਕ ਨਜ਼ਦੀਕ ਪੁਲਿਸ ਅਧਿਕਾਰੀਆਂ ਅਤੇ ਕੁਝ ਆਮ ਲੋਕਾਂ ਵਿਚਕਾਰ ਬਹਿਸਬਾਜ਼ੀ ਹੋਈ। ਇਹ ਬਹਿਸ ਬਾਜ਼ੀ ਉਸ ਸਮੇਂ ਹੋਈ ਜਦੋਂ ਇੱਕ ਥਾਂ ਉੱਤੇ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਹੋਏ ਇਕੱਠ ਨੂੰ ਸਮਝਾਉਣ ਗਈ।

ਵੇਖੋ ਵੀਡੀਓ

ਧਾਰਮਿਕ ਸਮਾਗਮ ਵਿੱਚ ਭਾਗ ਲੈਣ ਆਏ ਇਕ ਵਿਅਕਤੀ ਵੱਲੋਂ ਪੁਲੀਸ ਅਧਿਕਾਰੀ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਾਇਆ ਗਿਆ।

ਇਸ ਸਬੰਧੀ ਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਹੋਏ ਸਰਕਾਰ ਵੱਲੋਂ ਸੂਬੇ ਵਿੱਚ ਰਾਤ ਅੱਠ ਵਜੇ ਤੋਂ ਨਾਈਟ ਕਰਫਿਊ ਲਗਾਇਆ ਗਿਆ ਹੈ ਤੇ ਇਸ ਦੌਰਾਨ ਕੁਝ ਲੋਕਾਂ ਵੱਲੋਂ ਇਸ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਇਸ ਮੌਕੇ ਜਦੋਂ ਉਨ੍ਹਾਂ ਨੂੰ ਪੁਲਿਸ ਅਧਿਕਾਰੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੈ। ਪੁਲਿਸ ਅਧਿਕਾਰੀ ਸਿਰਫ਼ ਉਕਤ ਥਾਂ ਉੱਤੇ ਹਾਜ਼ਰ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਮਝਾਉਣ ਲਈ ਆਈ ਸੀ ਤੇ ਪੁਲਿਸ ਵੱਲੋਂ ਉਕਤ ਲੋਕਾਂ ਨੂੰ ਧਾਰਮਿਕ ਸਮਾਗਮ ਹੋਣ ਕਰਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ABOUT THE AUTHOR

...view details