ਪੰਜਾਬ

punjab

ETV Bharat / state

ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਹੋਏ ਜਾਰੀ, ਲਾਇਸੈਂਸ ਤੋਂ ਬਿਨ੍ਹਾਂ ਦੁਕਾਨਦਾਰ ਪਟਾਕੇ ਨਹੀ ਵੇਚ ਸਕਦੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਜ਼ਿਲੇ ਵਿੱਚ 57 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਆਰਜ਼ੀ ਲਾਇਸੈਂਸ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਪਟਾਕੇ ਨਹੀਂ ਵੇਚ ਸਕੇਗਾ।

By

Published : Oct 15, 2019, 8:02 AM IST

ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ

ਹੁਸ਼ਿਆਰਪੁਰ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਜ਼ਿਲੇ ਵਿੱਚ 57 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਡਰਾਅ ਕੱਢ ਕੇ ਲਾਇਸੈਂਸ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਦੀਆਂ ਵੱਖ-ਵੱਖ ਥਾਵਾਂ 'ਤੇ ਪਟਾਕੇ ਵੇਚਣ ਲਈ 13 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਥਾਵਾਂ 'ਤੇ ਹੀ ਪਟਾਕੇ ਵੇਚੇ ਜਾ ਸਕਦੇ ਹਨ। ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ ਲਈ 16 ਅਤੇ ਜ਼ਿਲਾ ਪ੍ਰੀਸ਼ਦ ਮਾਰਕੀਟ ਲਈ 6 ਲਾਇਸੈਂਸ ਜਾਰੀ ਕੀਤੇ ਗਏ ਹਨ। ਚੱਬੇਵਾਲ ਲਈ 1 ਬੁਲੋਵਾਲ ਲਈ 1 ਲਾਇਸੈਂਸ ਤੇ ਸ੍ਰੀ ਰਾਮ ਲੀਲਾ ਗਰਾਊਂਡ ਹਰਿਆਣਾ ਲਈ 3 ਲਾਇਸੈਂਸ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਦਸੂਹਾ ਵਿੱਚ ਮਹਾਰਿਸ਼ੀ ਵਾਲਮੀਕ ਪਾਰਕ ਲਈ 5, ਟਾਂਡਾ ਵਿੱਚ ਸ੍ਰੀ ਰਾਮ ਲੀਲਾ ਗਰਾਊਂਡ ਲਈ 5, ਦੁਸਹਿਰਾ ਗਰਾਊਂਡ ਗੜ ਦੀਵਾਲਾ ਵਿੱਚ ਪਟਾਕੇ ਵੇਚਣ ਲਈ 5 ਲਾਇਸੈਂਸ ਜਾਰੀ ਕੀਤੇ ਗਏ ਹਨ। ਗੜਸ਼ੰਕਰ ਵਿੱਚ ਮਿਲਟਰੀ ਪੜਾਅ ਲਈ 6, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ ਲਈ 3 ਲਾਇਸੈਂਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਮੁਕੇਰੀਆਂ ਤਹਿਸੀਲ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 3, ਦੁਸਹਿਰਾ ਗਰਾਊਂਡ ਹਾਜੀਪੁਰ ਲਈ 2, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਲਈ 2 ਲਾਇਸੈਂਸ ਜਾਰੀ ਕੀਤੇ ਗਏ ਹਨ।

ਈਸ਼ਾ ਕਾਲੀਆ ਨੇ ਕਿਹਾ ਕਿ ਉਕਤ ਸਥਾਨਾਂ ਅਤੇ ਆਰਜ਼ੀ ਲਾਇਸੈਂਸ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਪਟਾਕੇ ਨਹੀਂ ਵੇਚੇਗਾ ਅਤੇ ਜਾਰੀ ਕੀਤੇ ਗਏ ਲਾਇਸੈਂਸ 'ਤੇ ਕੇਵਲ ਇਕ ਹੀ ਸਥਾਨ 'ਤੇ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰੇਗਾ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਈਟੀਵੀ ਭਾਰਤ ਦੀ ਮੁਹਿੰਮ ਤਹਿਤ ਦਲ ਖਾਲਸਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਕੀਤੀ ਆਪੀਲ

ਉਨ੍ਹਾਂ ਨੇ ਜ਼ਿਲਾਂ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਨੂੰ ਪਹਿਲ ਦਿੱਤੀ ਜਾਵੇ, ਕਿਉਂਕਿ ਪਟਾਕਿਆਂ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਪਟਾਕਾ ਵਿਕਰੇਤਾਵਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ ਪਟਾਕਿਆਂ ਨੂੰ ਵੇਚਣ, ਜਿਸ 'ਤੇ ਉਤਪਾਦਕਾਂ ਦੁਆਰਾ ਆਵਾਜ਼ ਦੀ ਲਿਮਟ ਲਿਖੀ ਗਈ ਹੋਵੇ, ਤਾਂ ਕਿ ਆਵਾਜ਼ ਪ੍ਰਦੂਸ਼ਣ ਨਾ ਹੋ ਸਕੇ।

ABOUT THE AUTHOR

...view details