ਚੰਡੀਗੜ੍ਹ:ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਪਠਾਨਕੋਟ 'ਚ ਜਨ ਸਭਾ ਹੋਈ। ਜਿਸ ਤੋਂ ਬਾਅਦਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਤੋਂ ਜੰਮੂ-ਕਸ਼ਮੀਰ ਪਹੁੰਚ ਗਈ ਹੈ। ਵੀਰਵਾਰ ਨੂੰ ਉਨ੍ਹਾਂ ਨੇ ਪਠਾਨਕੋਟ 'ਚ ਜਨ ਸਭਾ ਕੀਤੀ। ਜਿਸ ਤੋਂ ਬਾਅਦ ਉਹ ਫ਼ਿਰੋਜ਼ਪੁਰ ਕਲਾਂ ਤੋਂ ਲਖਨਪੁਰ ਹੁੰਦੇ ਹੋਏ ਕਠੂਆ ਵਿੱਚ ਦਾਖ਼ਲ ਹੋਏ। ਹੁਣ ਕੱਲ੍ਹ ਜੰਮੂ-ਕਸ਼ਮੀਰ ਵਿੱਚ ਪੈਦਲ ਯਾਤਰਾ ਹੋਵੇਗੀ। ਪੰਜਾਬ-ਜੰਮੂ ਕਸ਼ਮੀਰ ਸਰਹੱਦ 'ਤੇ ਝੰਡਾ ਵਟਾਂਦਰਾ ਸਮਾਗਮ ਹੋਇਆ। ਇੱਥੇ ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।
ਜੰਮੂ-ਕਸ਼ਮੀਰ 'ਚ ਇਹ ਯਾਤਰਾ ਰੱਖ ਜ਼ਫਰ ਤੱਕ ਜਾਵੇਗੀ। ਜੰਮੂ-ਕਸ਼ਮੀਰ 'ਭਾਰਤ ਜੋੜੋ ਯਾਤਰਾ' ਦਾ ਆਖਰੀ ਪੜਾਅ ਹੈ ਅਤੇ ਇਹ ਮਹਾਤਮਾ ਗਾਂਧੀ ਦੀ ਬਰਸੀ 'ਤੇ 30 ਜਨਵਰੀ ਨੂੰ ਸਮਾਪਤ ਹੋਵੇਗੀ।
ਪੰਜਾਬ ਵਿੱਚ ਸੀ ਅੱਜ ਆਖਰੀ ਦਿਨ ਪਠਾਨਕੋਟ ਵਿੱਚ ਹੋਈ ਜਨ ਸਭਾ:ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਪਠਾਨਕੋਟ 'ਚ ਜਨ ਸਭਾ ਹੋਈ। ਜਿਸ 'ਚ ਰਾਹੁਲ ਗਾਂਧੀ ਦੇ ਨਾਲ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵੀ ਪਹੁੰਚੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਜੋ 3 ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਨਾਲ ਹੋਇਆ, ਉਹੀ ਅਗਨੀਵੀਰ ਯੋਜਨਾ ਰਾਹੀਂ ਜਵਾਨਾਂ ਨਾਲ ਕੀਤਾ ਗਿਆ ਹੈ।
'ਪੰਜਾਬ ਵਿੱਚ ਹਿੰਸਾ, ਨਫਰਤ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ':ਪਠਾਨਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨਾ ਕਿਹਾ ਕਿ- ਇਕ ਧਰਮ ਨੂੰ ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਪੰਜਾਬ ਵਿੱਚ ਹਿੰਸਾ, ਨਫਰਤ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜਾਤ, ਧਰਮ ਅਤੇ ਭਾਸ਼ਾ ਦੇ ਨਾਂਅ ਤੇ ਵੰਡਿਆ ਜਾ ਰਿਹਾ ਹੈ। ਡਰ ਨੂੰ ਨਫ਼ਰਤ ਵਿੱਚ ਬਦਲਿਆ ਜਾ ਸਕਦਾ ਹੈ। ਪਹਿਲਾਂ ਡਰਾਇਆ ਜਾਂਦਾ ਹੈ ਤੇ ਉਸਨੂੰ ਨਫ਼ਰਤ ਵਿੱਚ ਬਦਲ ਦਿੱਤਾ ਜਾਂਦਾ ਹੈ। ਬੀਜੇਪੀ ਦੀਆਂ ਨੀਤੀਆਂ ਡਰ ਪੈਦਾ ਕਰਨ ਵਾਲੀਆਂ ਹਨ। ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਵਿੱਚ ਡਰ ਹੀ ਪੈਦਾ ਕੀਤਾ ਗਿਆ ਸੀ ਨੋਟਬੰਦੀ ਅਤੇ ਜੀਐਸਟੀ ਨਾਲ ਕਾਰੋਬਾਰੀਆਂ ਵਿੱਚ ਡਰ ਵਧਾਇਆ ਗਿਆ।
'ਪੰਜਾਬ ’ਚ ਨਹੀਂ ਚੱਲ ਸਕਦਾ ਦਿੱਲੀ ਵਾਲਾ ਸਾਗ ਤੇ ਪਰੌਂਠਾ':ਪੰਜਾਬ ’ਚ ਦਿੱਲੀ ਵਾਲਾ ਪਰੌੱਠਾ ਤੇ ਦਿੱਲੀ ਵਾਲਾ ਸਾਗ ਨਹੀਂ ਚੱਲ ਸਕਦਾ। ਪੰਜਾਬ ’ਚ ਸਿਰਫ ਪੰਜਾਬ ਵਾਲਾ ਸਾਗ ਤੇ ਪਰੌਂਠਾ ਹੀ ਚੱਲ ਸਕਦਾ ਹੈ। ਪੰਜਾਬ ਗੁਰੂਆਂ ਦੇ ਦਿਖਾਏ ਰਾਹ ਤੇ ਚੱਲਦਾ ਹੈ। ਪੰਜਾਬ ਉੱਤੇ ਕੋਈ ਚੀਜ਼ ਥੋਪੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹਨ੍ਹਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਸਾਫ ਤੌਰ ’ਤੇ ਕਿਹਾ ਸੀ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਵਾਲੀ ਸਰਕਾਰ ਵਾਂਗ ਨਾ ਚਲਾਉਣ।
'ਭਾਜਪਾ ਨੇ ਚੋਰੀ ਕੀਤੀ 6 ਰਾਜਾਂ ਵਿੱਚ ਕਾਂਗਰਸ ਦੀ ਸਰਕਾਰ': ਰੈਲੀ ਵਿੱਚ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ 6 ਸਰਕਾਰਾਂ ਨੇ ਚੋਰੀਆਂ ਕੀਤੀਆਂ ਹਨ। ਮੈਂ ਉਨ੍ਹਾਂ ਨੂੰ ਚੋਰ ਕਹਾਂ ਜਾਂ ਕੀ ਕਹਾਂ? ਕਿਸੇ ਨੂੰ ਪੈਸਾ, ਲਾਲਚ ਜਾਂ ਇਨਕਮ ਟੈਕਸ ਸਮੇਤ ਹਰ ਚੀਜ਼ ਦਾ ਡਰ ਦਿਖਾ ਕੇ ਬਹੁਮਤ ਬਣਾ ਲੈਂਦੇ ਹਨ। ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਤੋਂ ਭਾਜਪਾ ਘਬਰਾ ਗਈ ਹੈ। ਉਹ ਦੇਸ਼ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕਰਦੇ, ਉਨ੍ਹਾਂ ਦਾ ਧਿਆਨ ਸਿਰਫ ਚੋਣਾਂ ਜਿੱਤਣ 'ਤੇ ਹੈ। ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਨਹੀਂ ਕਰਦੇ। ਉਹ ਜਿੱਥੇ ਵੀ ਜਾਣਗੇ, ਚੋਣਾਂ ਦੀ ਗੱਲ ਕਰਨਗੇ। ਜਦੋਂ ਅਸੀਂ ਜਨਤਾ ਦੇ ਸਵਾਲਾਂ ਨੂੰ ਲੈ ਕੇ ਸੰਸਦ ਵਿਚ ਖੜ੍ਹੇ ਹੁੰਦੇ ਹਾਂ ਤਾਂ ਉਹ ਚਰਚਾ ਲਈ ਤਿਆਰ ਨਹੀਂ ਹੁੰਦੇ। ਉਹ ਬਹਾਨੇ ਬਣਾ ਕੇ ਸਦਨ ਨੂੰ ਮੁਲਤਵੀ ਕਰ ਦਿੰਦੇ ਹਨ। ਬਾਅਦ ਵਿੱਚ ਉਹ ਕਹਿੰਦੇ ਹਨ ਕਿ ਉਹ ਤਿਆਰ ਸਨ ਪਰ ਕਾਂਗਰਸ ਸਮੱਸਿਆਵਾਂ ਪੈਦਾ ਕਰਦੀ ਹੈ।
'ਇਸ ਯਾਤਰਾ 'ਤੇ ਟਿਕੀਆਂ ਪੂਰੇ ਦੇਸ਼ ਦੀਆਂ ਨਜ਼ਰਾਂ': ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਯਾਤਰਾ 'ਤੇ ਟਿਕੀਆਂ ਹੋਈਆਂ ਹਨ। ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਪਿਆਰ ਅਤੇ ਭਾਈਚਾਰਾ ਯਕੀਨੀ ਬਣਾਉਣਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੇ ਨੇਤਾ ਬਣ ਗਏ ਹਨ। ਰਾਜਸਥਾਨ ਵਿੱਚ ਵੀ ਯਾਤਰਾ ਨੂੰ ਭਾਰੀ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਹਮਣੇ ਵੱਡੀ ਚੁਣੌਤੀ ਹੈ। ਲੋਕਤੰਤਰ ਖਤਰੇ ਵਿੱਚ ਹੈ। ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਅਸੀਂ ਸਾਰੇ ਇਸ ਨੂੰ ਰੋਕਣ ਦੇ ਯੋਗ ਹੋਵਾਂਗੇ।