ਪੰਜਾਬ

punjab

ETV Bharat / state

ਕਿਸਾਨ ਸਭਾ ਨੇ ਵੱਖ-ਵੱਖ ਥਾਵਾਂ ਤੇ ਲਗਾਏ ਬੂਟੇ

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਵਿੰਦਰ ਕੁਮਾਰ ਨੀਟਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ(Purity of the environment) ਅਤੇ ਆਕਸੀਜਨ ਦੀ ਘਾਟ(Lack of oxygen) ਨੂੰ ਪੂਰਾ ਕਰਨ ਲਈ ਪਿੰਡ ਪੱਧਰ ਤੇ ਬੂਟੇ ਲਗਾਏ ਜਾਣੇ ਚਾਹੀਦੇ ਤਾਂ ਕਿ ਕੋਰੋਨਾ ਵਾਇਰਸ(Corona virus) ਦੌਰਾਨ ਆਕਸੀਜਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਵਾਤਾਵਰਣ ਸ਼ੁੱਧ ਕੀਤਾ ਜਾਵੇ।

ਕਿਸਾਨ ਸਭਾ ਨੇ ਵੱਖ-ਵੱਖ ਥਾਵਾਂ ਤੇ ਲਗਾਏ ਬੂਟੇ
ਕਿਸਾਨ ਸਭਾ ਨੇ ਵੱਖ-ਵੱਖ ਥਾਵਾਂ ਤੇ ਲਗਾਏ ਬੂਟੇ

By

Published : Jun 6, 2021, 10:32 PM IST

ਹੁਸ਼ਿਆਰਪੁਰ:ਜਿੱਥੇ ਪੂਰੇ ਦੇਸ਼ ਦੇ ਵਿਚ ਵਿਸ਼ਵ ਵਾਤਾਵਰਣ ਦਿਵਸ(World Environment Day) ਮਨਾਇਆ ਜਾ ਰਿਹਾ ਉੱਥੇ ਹੀ ਇਸ ਸਬੰਧ ਵਿਚ ਗੜ੍ਹਸ਼ੰਕਰ ਵਿਖੇ ਕਿਸਾਨ ਸਭਾ ਵੱਲੋਂ ਬਾਬਾ ਗੁਰਦਿੱਤ ਪਾਰਕ ਅਤੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਕਿਸਮ ਦੇ ਵਾਤਾਵਰਣ ਦੀ ਸ਼ੁੱਧਤਾ ਅਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਰਵਿੰਦਰ ਕੁਮਾਰ ਨੀਟਾ ਸੀਨੀਅਰ ਕਿਸਾਨ ਆਗੂ ਦੀ ਅਗਵਾਈ ਵਿੱਚ ਬੂਟੇ ਲਗਾਏ ਗਏ।

ਕਿਸਾਨ ਸਭਾ ਨੇ ਵੱਖ-ਵੱਖ ਥਾਵਾਂ ਤੇ ਲਗਾਏ ਬੂਟੇ

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਵਿੰਦਰ ਕੁਮਾਰ ਨੀਟਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਆਕਸੀਜਨ ਦੀ ਘਾਟ(Lack of oxygen) ਨੂੰ ਪੂਰਾ ਕਰਨ ਲਈ ਪਿੰਡ ਪੱਧਰ ਤੇ ਬੂਟੇ ਲਗਾਏ ਜਾਣੇ ਚਾਹੀਦੇ ਤਾਂ ਕਿ ਕੋਰੋਨਾ ਵਾਇਰਸ(Corona virus) ਦੌਰਾਨ ਆਕਸੀਜਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਵਾਤਾਵਰਣ ਸ਼ੁੱਧ ਕੀਤਾ ਜਾਵੇ।

ਇਸ ਦੌਰਾਨ ਉਨ੍ਹਾਂ ਦੇ ਵਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਣ ਨੂੰ ਸੁੱਧ ਰੱਖਿਆ ਜਾ ਸਕੇ।ਉਨ੍ਹਾਂ ਨਾਲ ਹੀ ਕਿਹਾ ਕਿ ਜਿਸ ਵਲੋਂ ਜਿਹੜਾ ਵੀ ਬੂਟਾ ਲਗਾਇਆ ਜਾਵੇ ਉਸ ਦੀ ਸਾਂਭ ਜ਼ਰੂਰ ਕੀਤੀ ਜਾਵੇ ਤਾਂ ਕਿ ਵਾਤਾਵਰਣ ਸੁੱਧ ਰਹੇ।

ਇੱਥੇ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਵਾਤਾਵਰਣ ਪ੍ਰੇਮੀਆਂ ਦੇ ਵਲੋਂ ਬੂਟੇ ਲਗਾਏ ਜਾ ਰਹੇ ਹਨ ਇਸਦੇ ਨਾਲ ਹੀ ਆਮ ਲੋਕਾਂ ਨੂੰ ਵੱਧ ਤੋ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ ਤਾਂ ਹਵਾ ਦੀ ਸ਼ੁੱਧਤਾ ਨੂ ਬਰਕਰਾਰ ਰੱਖਿਆ ਜਾਵੇ।ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਚ ਲਗਾਏ ਗਏ ਬੋਹੜ ਤੇ ਪਿੱਪਲ ਦੇ ਦਰੱਖਤਾਂ ਦਾ ਸਰਵੇ ਵੀ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਸੰਜੇ ਦੱਤ ਨੇ ਕੇਂਦਰੀ ਮੰਤਰੀ ਨੀਤਿਨ ਗਡਕਾਰੀ ਤੇ ਨਿਤਿਨ ਰਾਵਤ ਨਾਲ ਕੀਤੀ ਮੁਲਾਕਾਤ

ABOUT THE AUTHOR

...view details