ਹੁਸ਼ਿਆਰਪੁਰ : ਆਪ ਵਲੋਂ ਜ਼ਿਲ੍ਹੇ ਦੇ ਕਸਬਾ ਗੜਸ਼ੰਕਰ ਵਿੱਚ ਇਹ ਬੈਠਕ ਕੀਤੀ ਗਈ। ਇਹ ਬੈਠਕ ਆਪ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗੁਵਾਈ ਵਿੱਚ ਕੀਤੀ ਗਈ। ਇਸ ਬੈਠਕ ਵਿੱਚ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕੌਰ ਕਮੇਟੀ ਮੀਟਿੰਗ ਕਰਨ ਬਾਅਦ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰ ਗਿਲ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ।
ਅਕਾਲੀਆਂ ਦੇ ਫਾਇਦੇ ਲਈ ਬਠਿੰਡਾ ਤੋ ਚੋਣ ਲੜ ਰਿਹੈ ਖਹਿਰਾ : ਭਗਵੰਤ ਮਾਨ
ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਚੋਣਾਂ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਵਿਖੇ ਕੋਰ ਕਮੇਟੀ ਦੀ ਬੈਠਕ ਕੀਤੀ।
ਇਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਆਪ ਪਾਰਟੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਉੱਤੇ ਵੀ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਆਪ ਪਾਰਟੀ ਪੰਜਾਬ ਦੀ 13 ਸੀਟਾਂ ਤੇ ਚੋਣਾਂ ਲੜੇਗੀ।
ਮਾਨ ਨੇ ਸੁਖਪਾਲ ਖਹਿਰਾ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਵੱਲੋਂ ਬਠਿੰਡਾ ਤੋਂ ਚੋਣ ਲੜਨ 'ਤੇ ਬੋਲਦਿਆਂ ਕਿਹਾ ਕਿ ਖਹਿਰਾ ਹਰਸਿਮਰਤ ਕੌਰ ਨੂੰ ਫਾਇਦਾ ਪਹੁਚਾਉਣ ਲਈ ਬਠਿੰਡਾ ਸੀਟ ਤੋਂ ਲੜ ਰਹੇ ਹਨ। ਮਾਨ ਨੇ ਖਹਿਰੇ ਦੀ ਕਾਰਜਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਸੁਖਬੀਰ ਬਾਦਲ ਵੱਲੋਂ ਧਾਰਮਿਕ ਸਥਾਨਾਂ ਉੱਤੇ ਜਾਣ ਬਾਰੇ ਬੋਲਦੇ ਹੋਏ ਕਿਹਾ , " ਹੁਣ ਸੁਖਬੀਰ ਕੀਤੇ ਵੀ ਜਾਣ ਪਰ ਜਨਤਾ ਉਨ੍ਹਾਂ ਨੂੰ ਕਬੂਲ ਨਹੀਂ ਕਰੇਗੀ। "
ਭਗਵੰਤ ਮਾਨ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ ਉੱਤੇ ਬੋਲਦਿਆਂ ਕਿਹਾ, " ਜਿਥੇ ਕੈਪਟਨ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਕਰਨ ਦੀ ਖੁਸ਼ੀ ਮਨਾ ਰਹੇ ਹਨ ਉਥੇ ਜਨਤਾ ਕੈਪਟਨ ਸਰਕਾਰ ਦੀ ਬਰਸੀ ਮਨਾ ਰਹੀ ਹੈ। ਕਿਉਂਕਿ ਕੈਪਟਨ ਸਰਕਾਰ ਨੇ ਜਨਤਾ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।