ਹੁਸ਼ਿਆਰਪੁਰ: ਕਰਨਾਟਕ ਦਾ ਰਹਿਣ ਵਾਲਾ ਨਾਗਰਾਜ ਗੋਇੜਾ, ਜੋ ਕਿ ਦੇਸ਼ ਭਰ ਵਿੱਚ ਸ਼ਾਂਤੀ ਮਾਰਗ ਦੇ ਸੱਦੇ ਨੂੰ ਲੈ ਕੇ ਸਾਲ 2017 ਤੋਂ ਸਾਈਕਲ ਉੱਤੇ ਯਾਤਰਾ ਕਰ ਰਿਹਾ ਹੈ। ਉਨ੍ਹਾਂ ਦੇ ਦੇਸ਼ ਵਾਸੀਆਂ ਨੂੰ ਆਪਸੀ ਪ੍ਰੇਮ ਭਾਵ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਰਹਿਣ ਦਾ ਸੁਨੇਹਾ ਦੇ ਰਿਹਾ ਹੈ। ਨਾਗਰਾਜ ਗੋਇੜਾ ਹੁਸ਼ਿਆਰਪੁਰ ਪਹੁੰਚਿਆਂ, ਤਾਂ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਕਰਨਾਟਕ ਦਾ ਰਹਿਣ ਵਾਲਾ ਹੈ ਤੇ ਸਾਲ 2017 ਤੋਂ ਲਗਾਤਾਰ ਸਾਈਕਲ ਦੇ ਸ਼ਾਂਤੀ ਮਾਰਚ ਕੱਢ ਰਿਹਾ ਹੈ।
ਸ਼ਾਂਤੀ ਮਾਰਚ ਕੱਢ ਰਿਹਾ ਨੌਜਵਾਨ:ਨਾਗਰਾਜ ਗੋਇੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਭਰ 'ਚ ਅੱਤਵਾਦ, ਆਪਸੀ ਭੇਦਭਾਵ ਅਤੇ ਜਾਤ-ਪਾਤ ਨੂੰ ਲੈ ਕੇ ਮੁੱਦੇ ਬਹੁਤ ਵੱਧ ਭੱਖੇ ਹੋਏ ਹਨ। ਲੋਕਾਂ ਵਿੱਚ ਆਪਸੀ ਪ੍ਰੇਮ ਭਾਵਨਾ ਦੀ ਕਦਰ ਘੱਟਦੀ ਜਾ ਰਹੀ ਹੈ ਜਿਸ ਕਾਰਨ ਉਹ ਸ਼ਾਂਤੀ ਮਾਰਚ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਲਈ ਕੀਤੇ ਨਾ ਕੀਤੇ ਸਰਕਾਰਾਂ ਵੀ ਜ਼ਰੂਰ ਜ਼ਿੰਮੇਵਾਰ ਹਨ। ਕਿਉਂਕਿ, ਰਾਜਨੀਤਕ ਪੱਧਰ ਦੇਸ਼ ਦਾ ਕਾਫੀ ਹੇਠਾਂ ਵੱਲ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਅਨੇਕਾਂ ਹੀ ਸੂਬਿਆਂ ਵਿੱਚ ਇਹ ਮਾਰਚ ਕੱਢ ਚੁੱਕੇ ਹਨ ਤੇ ਹੁਣ ਪੰਜਾਬ ਤੋਂ ਬਾਅਦ ਉਹ ਚੰਡੀਗੜ੍ਹ ਜਾਣਗੇ। ਇੱਥੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਤੇ ਉਸ ਉਪਰੰਤ ਉਹ ਦਿੱਲੀ ਲਈ ਰਵਾਨਾ ਹੋਣਗੇ।
ਨੌਜਵਾਨ ਸਾਇਕਲ 'ਤੇ ਕੱਢ ਰਿਹਾ ਸ਼ਾਂਤੀ ਮਾਰਚ, ਪੰਜਾਬ ਤੋਂ ਬਾਅਦ ਹੁਣ ਜਾਣਗੇ ਚੰਡੀਗੜ੍ਹ - ਕਰਨਾਟਕ ਦਾ ਰਹਿਣ ਵਾਲਾ ਨਾਗਰਾਜ ਗੋਇੜਾ
ਕਰਨਾਟਕ ਦਾ ਰਹਿਣ ਵਾਲਾ ਨਾਗਰਾਜ ਗੋਇੜਾ, ਜੋ ਕਿ ਦੇਸ਼ ਭਰ ਵਿੱਚ ਸ਼ਾਂਤੀ ਮਾਰਗ ਦੇ ਸੱਦੇ ਨੂੰ ਲੈ ਕੇ ਸਾਲ 2017 ਤੋਂ ਸਾਈਕਲ ਉੱਤੇ ਯਾਤਰਾ ਕਰ ਰਿਹਾ ਹੈ।
ਨੌਜਵਾਨ ਸਾਇਕਲ 'ਤੇ ਕੱਢ ਰਿਹਾ ਸ਼ਾਂਤੀ ਮਾਰਚ, ਪੰਜਾਬ ਤੋਂ ਬਾਅਦ ਹੁਣ ਜਾਣਗੇ ਚੰਡੀਗੜ੍ਹ
ਰਾਸ਼ਟਰੀ ਏਕਤਾ ਬਣਾ ਕੇ ਰੱਖਣ ਦੀ ਅਪੀਲ:ਨਾਗਰਾਜ ਗੋਇੜਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਰਾਸ਼ਟਰੀ ਏਕਤਾ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ-ਸੁੱਥਰਾ ਰੱਖਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਗੱਲਾਂ ਨੂੰ ਨਾਲ ਲੈ ਕੇ ਸਾਇਕਲ ਉੱਤੇ ਨਿਕਲੇ ਆਮ ਜਨਤਾ ਵਿੱਚ ਇਕ ਸੰਦੇਸ਼ ਦੇਣ ਲਈ ਨਿਕਲੇ ਹਨ। ਉਨ੍ਹਾਂ ਕਿਹਾ ਨੇਤਾਵਾਂ ਨੂੰ ਮਿਲ ਕੇ ਭਾਰਤ ਦੇ ਵਿਕਾਸ ਵਿੱਚ ਇੱਕਜੁੱਟ ਹੋ ਕੇ ਉਚ ਪੱਧਰ ਉੱਤੇ ਕਦਮ ਚੁੱਕਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ:ਫਿਰੌਤੀ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅੱਜ ਅਦਾਲਤ 'ਚ ਪੇਸ਼ੀ
Last Updated : Dec 16, 2022, 11:18 AM IST