ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਦਾ ਅਸਰ ਹਰ ਕਿੱਤੇ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਪ੍ਰਭਾਵ ਪੇਂਡੂ ਖੇਡ ਮੇਲਿਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਸੱਥਾਂ ਵੀ ਸੁੰਨੀਆਂ ਹੋ ਗਈਆਂ ਹਨ।
ਜਿਨ੍ਹਾਂ ਖਿਡਾਰੀਆਂ ਦਾ ਦਾਰੋਮਦਾਰ ਖੇਡਾਂ, ਖਾਸਕਰ ਕੱਬਡੀ ਨਾਲ ਜੁੜਿਆ ਸੀ ਉਹ ਇਨ੍ਹੀਂ ਦਿਨੀਂ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਭਰ ਵਿੱਚ ਲਗਾਤਾਰ ਕਬੱਡੀ ਦੇ ਟੂਰਨਾਮੈਂਟ ਚਲਦੇ ਹਨ, ਜਿਥੇ ਇਕ ਟੂਰਨਾਮੈਂਟ 'ਤੇ ਲਗਭਗ ਤਿੰਨ ਤੋਂ ਚਾਰ ਲੱਖ ਦੀ ਰਾਸ਼ੀ ਖਰਚ ਹੁੰਦੀ ਹੈ ਉਥੇ ਹੀ ਇਸ ਦਾ 80% ਹਿੱਸਾ ਖਿਡਾਰੀਆਂ ਨੂੰ ਇਨਾਮ ਦੇ ਤੌਰ 'ਤੇ ਮਿਲਦਾ ਹੈ।