ਹੁਸ਼ਿਆਰਪੁਰ: ਫਗਵਾੜਾ ਰੋਡ 'ਤੇ ਪੈਂਦੇ ਪਿੰਡ ਫੁਗਲਾਣਾ ਤੋਂ ਇਟਲੀ ਵਿੱਚ ਵਸਦੇ ਇੱਕ ਪੰਜਾਬੀ ਸਿੱਖ ਪਰਿਵਾਰ ਦੀ ਧੀ, ਇਟਲੀ ਵਿੱਚ ਪਹਿਲੀ ਸਿੱਖ ਸਰਕਾਰੀ ਵਕੀਲ ਬਣ ਗਈ। ਇਹ ਖ਼ਬਰ ਮਿਲਣ ਤੋਂ ਬਾਅਦ ਉਸ ਦੇ ਜੱਦੀ ਪਿੰਡ ਫੁਗਲਾਣਾ ਅਤੇ ਉਸ ਦੇ ਨਾਨਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਨਾਨਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਜੋਤੀ ਸਿੰਘ ਤੰਬੜ ਨੇ ਆਪਣੇ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਫਗਵਾੜਾ ਦੀ ਧੀ ਬਣੀ ਇਟਲੀ ਦੀ ਪਹਿਲੀ ਸਿੱਖ ਸਰਕਾਰੀ ਵਕੀਲ, ਜੱਦੀ ਪਿੰਡ 'ਚ ਖੁਸ਼ੀ ਦੀ ਲਹਿਰ - first sikh advocate in italy
ਫਗਵਾੜਾ ਦੇ ਇੱਕ ਪੰਜਾਬੀ ਸਿੱਖ ਪਰਿਵਾਰ ਦੀ ਧੀ ਨੇ ਇਟਲੀ ਦੀ ਪਹਿਲੀ ਸਿੱਖ ਸਰਕਾਰੀ ਵਕੀਲ ਬਣ ਕੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਲੜਕੀ ਦੇ ਜੱਦੀ ਪਿੰਡ ਫੁਗਲਾਣਾ ਅਤੇ ਉਸ ਦੇ ਨਾਨਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਰਾਂਚੀ: ਨੈਸ਼ਨਲ ਲਾਅ ਯੂਨੀਵਰਸਿਟੀ 'ਚ 12 ਲੋਕਾਂ ਨੇ ਕੀਤਾ ਵਿਦਿਆਰਥਣ ਨਾਲ ਜਬਰ-ਜਨਾਹ
ਹੁਸ਼ਿਆਰਪੁਰ ਦੀ ਮੁਹੱਲਾ ਰੇਲਵੇ ਮੰਡੀ ਵਿੱਚ ਰਹਿੰਦੇ ਜੋਤੀ ਸਿੰਘ ਤੰਬੜ ਦੇ ਮਾਮੇ ਜਸਪਾਲ ਸਿੰਘ ਨੇ ਕਿਹਾ ਕਿ ਇਹ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੇਸ਼ ਦੇ ਨਾਲ ਨਾਲ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੋਟੀ ਇਟਲੀ ਵਿੱਚ ਸਰਕਾਰੀ ਵਕੀਲ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਟਲੀ ਦੇ ਸ਼ਹਿਰ ਕੰਪੋ ਮੋਂਗਲਾ (ਰੀਜੋ ਇਮਾਲੀਆ) ਦੀ ਵਸਨੀਕ ਜੋਤੀ ਸਿੰਘ ਤੰਬੜ ਇਟਲੀ ਦੀ ਪਹਿਲੀ ਸਿੱਖ ਲੜਕੀ ਹੈ ਜਿਸ ਨੇ ਇਟਲੀ ਦੇ ਸ਼ਹਿਰ ਬਾਲੋਨੀਅਨ ਦੀ ਵੱਡੀ ਅਦਾਲਤ ਵਿੱਚ ਵਕੀਲ ਬਣਨ ਲਈ ਰਾਜ ਪੱਧਰੀ ਪ੍ਰੀਖਿਆ ਪਾਸ ਕੀਤੀ।