ਹੁਸ਼ਿਆਰਪੁਰ :ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ 'ਚ 2 ਫੌਜੀ ਜਵਾਨ ਰੁੜ੍ਹ ਗਏ ਅਤੇ ਉਹਨਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਇਹਨਾਂ ਫੌਜੀ ਜਵਾਨਾਂ ਦਾ ਉਹਨਾਂ ਦੇ ਜੱਦੀ ਪਿੰਡਾਂ ਵਿਖੇ ਅੰਤਿਮ ਸਸਕਾਰ ਕੀਤੀ ਗਿਆ। ਇਸੇ ਦੌਰਾਨ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਖੁਰਾਲਗੜ੍ਹ (ਖੁਰਾਲੀ) ਦੇ ਜਵਾਨ ਤੇਲੂ ਰਾਮ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਸੈਂਕੜੇ ਲੋਕਾਂ ਨੇ ਉਹਨਾਂ ਨੂੰ ਨਮ ਅੱਖਾਂ ਦਾ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਉਥੇ ਹੀ ਪਿੰਡ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਹੜ੍ਹ ਦੇ ਪਾਣੀ 'ਚ ਰੁੜ੍ਹ ਕੇ ਜਾਨ ਗਵਾਉਣ ਵਾਲੇ ਜਵਾਨ ਤੇਲੂ ਰਾਮ ਦਾ ਕੀਤਾ ਗਿਆ ਸਸਕਾਰ - Jawan Telu Ram was cremated in Garhshankar
ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਦਿਆਂ ਫੌਜੀ ਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਦਰਾਅਸਰ ਜੰਮੂ-ਕਸ਼ਮੀਰ ਵਿੱਚ 2 ਫੌਜੀ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ ਸਨ ਤੇ ਦੋਵਾਂ ਦੀ ਮੌਤ ਹੋ ਗਈ ਸੀ। ਹੁਸ਼ਿਆਰਪੁਰ ਵਿੱਚ ਜਵਾਨ ਤੇਲੂ ਰਾਮ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ ਜਿਥੇ ਸੈਂਕੜੇ ਲੋਕਾਂ ਨੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ।
ਦੱਸਣਯੋਗ ਹੈ ਕਿ ਇਸ ਹਾਦਸੇ ਦੀ ਜਾਣਕਾਰੀ ਐਤਵਾਰ ਨੂੰ ਫੌਜ ਦੇ ਅਧਿਕਾਰੀਆਂ ਨੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਦੋਵੇਂ ਜਵਾਨ ਸੁਰਾਨਕੋਟ ਇਲਾਕੇ 'ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ ਅਤੇ ਇਸ ਦੌਰਾਨ ਉਹ ਤੇਜ਼ ਵਹਾਅ 'ਚ ਰੁੜ੍ਹ ਗਏ। ਅਧਿਕਾਰੀਆਂ ਅਨੁਸਾਰ, ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਸ਼ਨੀਵਾਰ ਰਾਤ ਡੋਗਰਾ ਨਾਲੇ ਤੋਂ ਕੱਢ ਲਈ ਗਈ ਸੀ, ਜਦੋਂ ਕਿ ਨਾਇਕ ਤੇਲੂ ਰਾਮ ਦੀ ਮ੍ਰਿਤਕ ਦੇਹ ਐਤਵਾਰ ਬਰਾਮਦ ਹੋਈ ਸੀ।
- ਹੜ੍ਹ ਦੇ ਤੇਜ਼ ਵਗਦੇ ਪਾਣੀ 'ਚ ਖੁਦ ਜਾ ਵੜਿਆ ਸੰਸਦ ਮੈਂਬਰ, ਕਿਹਾ-ਅਹੁਦੇ ਬਾਅਦ 'ਚ, ਲੋਕਾਂ ਨੂੰ ਬਚਾਉਣਾ ਦਾ ਫਰਜ਼ ਪਹਿਲਾ, ਤਸਵੀਰ ਹੋ ਰਹੀ ਵਾਇਰਲ
- ਮੀਂਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਮਾਨ ਦੀ ਕੈਬਨਿਟ ਦੇ ਮੰਤਰੀ, ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਵੀ ਕੀਤੀ ਖਾਸ ਅਪੀਲ
- PUNJAB FLOOD: ਬਿਆਸ ਦਰਿਆ ਵਿੱਚ ਵਧਿਆ 2 ਗੁਣਾ ਪਾਣੀ, ਲੋਕਾਂ ਦੇ ਸੁੱਕੇ ਸਾਹ
ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ : ਇਸ ਮੌਕੇ ਇਲਾਕਾ ਵਾਸੀਆਂ ਤੋਂ ਇਲਾਵਾ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਮੌਜੂਦ ਰਹੇ। ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਦਲਜੀਤ ਸਿੰਘ ਖੱਖ ਡੀ ਐਸ ਪੀ ਗੜ੍ਹਸ਼ੰਕਰ, ਭਾਈ ਕੇਵਲ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਤਪ ਅਸਥਾਨ ਕਮੇਟੀ ਖੁਰਾਲਗੜ, ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਸੁਰਿੰਦਰ ਦਾਸ ਚਰਨ ਛੋਹ ਗੰਗਾ ਅਤੇ ਫੌਜ ਦੋ 16 ਆਰ ਆਰ (ਸਿੱਖ) ਰੈਜਿਮੈਂਟ ਦੇ ਅਧਿਕਾਰੀ, ਜਵਾਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਵਾਨ ਨੂੰ ਵਿਦਾਈ ਦਿੱਤੀ ਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦੀ ਭਰੋਸਾ ਦਿੱਤਾ ਹੈ।