ਵਰਿੰਦਾਵਨ ਧਾਮ ਲਈ ਗੜ੍ਹਸ਼ੰਕਰ ਤੋਂ ਜੱਥਾ ਰਵਾਨਾ - ਸ਼੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ
ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚਕੇ ਨਤਮਸਤਕ ਹੋਇਆ ਅਤੇ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ।
ਹੁਸ਼ੀਆਰਪੁਰ:ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਤੋਂ ਵਰਿੰਦਾਵਨ ਧਾਮ ਲਈ ਸੰਗਤਾਂ ਜੱਥਾ ਰਵਾਨਾ ਹੋਇਆ। ਇਸ ਸਬੰਧ ਵਿੱਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚਕੇ ਨਤਮਸਤਕ ਹੋਇਆ ਅਤੇ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ। ਲੰਗਰ ਛਕਣ ਉਪਰੰਤ ਵਰਿੰਦਾਵਨ ਧਾਮ ਲਈ ਬੱਸ ਵਿੱਚ ਬੈਠਕੇ ਭਗਵਾਨ ਰਾਧਾ ਕ੍ਰਿਸ਼ਨ ਦੇ ਦਰਸ਼ਨਾਂ ਲਈ ਸੰਗਤਾਂ ਰਵਾਨਾ ਹੋਈਆਂ। ਸੰਤਾ ਮਹਾਪੁਰਸ਼ਾਂ ਦਾ ਕਹਿਣਾ ਹੈ ਕਿ ਵਰਿੰਦਾਵਨ ਧਾਮ ਓਹੀ ਜਾ ਸਕਦਾ ਹੋ ਗਊ ਮਾਤਾ ਦੀ ਸੇਵਾ ਕਰਦਾ ਹੋਵੇ ਇਸ ਮੌਕੇ ਉਨ੍ਹਾਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਗਊਮਾਤਾ ਦੀ ਸੇਵਾ ਕਰਨ ਦੀ ਅਪੀਲ ਵੀ ਕੀਤੀ।