ਹੁਸ਼ਿਆਰਪੁਰ :ਸਰਕਾਰੀ ਹਸਪਤਾਲਾਂ ਵਿੱਚ ਆਮ ਮਰੀਜ਼ਾ ਲਈ ਪ੍ਰਾਈਵੇਟ ਸੁਪਰ ਸਪੈਸ਼ਲਟੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਸਾਕਾਰ ਕਰਨ ਲਈ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸਿੱਧ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾ ਲਈ ਅਜਿਹੀਆਂ ਸਿਹਤ ਸੇਵਾਵਾਂ ਮੁਹੱਈਆਂ ਕਰਵਾਈ ਜਾਣੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮਰੀਜ਼ ਸਹੂਲਤ ਸੈਂਟਰ ਦਾ ਉਦਘਾਟਨ, ਕਿਹਾ- "ਸਰਕਾਰੀ ਹਸਪਤਾਲਾਂ ਵਿੱਚ ਨਾਮਾਤਰ ਖਰਚੇ ਉਤੇ ਹੋ ਰਿਹਾ ਮਰੀਜ਼ਾਂ ਦਾ ਇਲਾਜ"
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਿਵਲ ਹਸਪਾਤਲ ਵਿਖੇ ਮਰੀਜ਼ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਲਈ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਲਗਾਇਆ ਜਾਣ ਵਾਲਾ ਜੀਵਨ ਰੱਖਿਅਕ ਟੀਕਾ ਜੋ ਨਿੱਜੀ ਹਸਪਤਾਲਾਂ ਵਿੱਚ ਹਜ਼ਾਰਾ ਰੁਪਏ ਦਾ ਲਗਦਾ ਹੈ। ਉਹ ਇਥੇ ਮੁਫ਼ਤ ਲਗਾਇਆ ਜਾਵੇਗਾ।
ਮਰੀਜ਼ਾਂ ਦੇ ਇਲਾਜ ਸਬੰਧੀ ਸਹੀ ਮਾਰਗ ਦਰਸ਼ਨ ਲਈ ਮਰੀਜ਼ ਸਹੂਲਤ ਸੈਂਟਰ ਦਾ ਉਦਘਾਟਨ :ਇਨ੍ਹਾਂ ਸਹੂਲਤਾਂ ਲਈ ਮਰੀਜ਼ਾ ਨੂੰ ਪਹਿਲਾਂ ਵੱਡੇ-ਵੱਡੇ ਨਿੱਜੀ ਹਸਪਤਾਲਾਂ ਵਿੱਚ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਸਨ, ਪਰ ਹੁਣ ਉਨ੍ਹਾਂ ਦੇ ਪੈਸੇ ਦੀ ਬਚਤ ਹੋਵੇਗੀ। ਇਸੇ ਕੜੀ ਤਹਿਤ ਸਿਵਲ ਹਸਪਤਾਲ ਵਿੱਖੇ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਅਤੇ ਉਹਨਾਂ ਦੇ ਇਲਾਜ ਸਬੰਧੀ ਸਹੀ ਮਾਰਗ ਦਰਸ਼ਨ ਕਰਵਾਉਣ ਜ਼ਿਲ੍ਹੇ ਵਿੱਚ ਮਰੀਜ਼ ਸਹੂਲਤ ਸੈਂਟਰ ਦਾ ਉਦਘਾਟਿਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਡਿਮਾਣਾ ਵੱਲੋਂ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਵਾਤੀ, ਡਾ. ਮਨਮੋਹਣ ਸਿੰਘ, ਡਾ. ਨੇਹਾ, ਸੁਰਿੰਦਰ ਕੁਮਾਰ ਮੇਅਰ, ਸਮਾਜ ਸੇਵਕ ਵਿਜੇ ਅਰੋੜਾ ਤੇ ਹੋਰ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।
- ਚੰਡੀਗੜ੍ਹ ਦੇ ਵੇਟਲਿਫਟਰ ਪਰਮਵੀਰ ਸਿੰਘ ਦੀ ਭਾਰਤੀ ਟੀਮ ਲਈ ਚੋਣ, ਟਰਾਇਲ ਦੌਰਾਨ ਤੋੜੇ ਆਪਣੇ ਹੀ ਰਿਕਾਰਡ
- ਗੁਰਦਾਸਪੁਰ ਵਿੱਚ ਘਰੇਲੂ ਕਲੇਸ਼ ਕਾਰਨ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਵਸਤੂ
- ਰੂਪਨਗਰ ਵਿੱਚ ਐਨਆਰਆਈ ਬਣ ਕੇ ਆਏ ਜੋੜੇ ਨੇ ਦੁਕਾਨਦਾਰ ਨੂੰ ਉਲਝਾ ਕੇ ਗੱਲੇ 'ਚੋਂ ਕੱਢੇ 55 ਹਜ਼ਾਰ ਰੁਪਏ, ਘਟਨਾ ਸੀਸੀਟੀਵੀ ਵਿੱਚ ਕੈਦ
ਨਾਮਾਤਰ ਖਚਰੇ ਉਤੇ ਹੋ ਰਿਹਾ ਮਰੀਜ਼ਾਂ ਦਾ ਇਲਾਜ :ਇਸ ਮੌਕੇ ਜਿੰਪਾ ਨੇ ਦੱਸਿਆ ਕਿ ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਉਨ੍ਹਾਂ ਦੀ ਸਹੀ ਬਿਮਾਰੀ ਸਬੰਧੀ ਜਾਣਕਾਰੀ ਅਤੇ ਯੋਗ ਡਾਕਟਰ ਵੱਲ ਭੇਜਿਆ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਆਪਣੀ ਬਿਮਾਰੀ ਸਬੰਧੀ ਡਾਕਟਰ ਲੱਭਣ ਵਿੱਚ ਕੋਈ ਪਰੇਸ਼ਾਨੀ ਨਾ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੱਡੀਆਂ ਤੇ ਜੋੜਾਂ ਦੇ ਮਰੀਜ਼ਾਂ ਲਈ ਗੋਡੇ ਅਤੇ ਚੂਲੇ ਬਦਲਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ। ਹਸਪਤਾਲ ਵਿੱਚ ਹੱਡੀਆਂ ਦੇ ਸਰਜਨ ਡਾ. ਮਨਮੋਹਣ ਸਿੰਘ ਅਤੇ ਡਾ. ਗੁਰਮਿੰਦਰ ਸਿੰਘ ਵੱਲੋਂ ਗੋਡੇ ਬਦਲਣ ਦੇ 14 ਸਫਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਇਹ ਸਾਰੇ ਆਪ੍ਰੇਸ਼ਨ ਆਯੂਸ਼ਮਾਨ ਕਾਰਡ ਉਤੇ ਫਰੀ ਹੋਏ ਹਨ। ਜਦਕਿ ਇਹ ਪ੍ਰਈਵੇਟ ਹਸਪਤਾਲ ਵਿੱਚ ਲਗਭਗ 1 ਲੱਖ ਰੁਪਏ ਤੋਂ ਜ਼ਿਆਦਾ ਵਿੱਚ ਹੁੰਦੇ ਹਨ। ਇਸ ਦੇ ਨਾਲ ਹੀ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਲਗਾਇਆ ਜਾਣ ਵਾਲਾ ਜੀਵਨ ਰੱਖਿਅਕ ਟੀਕਾ ਜੋ ਨਿੱਜੀ ਹਸਪਤਾਲਾਂ ਵਿੱਚ ਹਜ਼ਾਰਾ ਰੁਪਏ ਦਾ ਲਗਦਾ ਹੈ। ਉਹ ਇਥੇ ਮੁਫ਼ਤ ਲਗਾਇਆ ਜਾਵੇਗਾ।