ਹੁਸ਼ਿਆਰਪੁਰ:ਜੰਗਲਾਤ ਵਿਭਾਗ ਹੁਸ਼ਿਆਰਪੁਰ (Forest Department Hoshiarpur) ਨੇ ਅੱਜ ਸਵੇਰੇ ਪਿੰਡ ਬਸੀ ਉਮਰ ਖਾਂ ਤੋਂ ਇਕ ਤੇਂਦੂਏ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆਂ ਜੰਗਲਾਤ ਅਧਿਕਾਰੀ ਰਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 8 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਬਸੀ ਉਮਰ ਖਾਂ ਨਜ਼ਦੀਕ ਇਕ ਤੇਂਦੂਆਂ ਤਾਰਾਂ ਵਿੱਚ ਫਸਿਆ (Leopard caught in the wires) ਹੋਇਆ ਹੈ।
ਜੰਗਲਾਤ ਵਿਭਾਗ ਨੇ ਕਾਬੂ ਕੀਤਾ ਕੰਡਿਆਲੀ ਤਾਰ ਵਿੱਚ ਫਸਿਆ ਤੇਂਦੂਆਂ, ਪੁਲਿਸ ਅਤੇ ਮੈਡੀਕਲ ਟੀਮਾਂ ਨੇ ਕੀਤਾ ਜੰਗਲਾਤ ਵਿਭਾਗ ਦਾ ਸਹਿਯੋਗ ਉਨ੍ਹਾਂ ਕਿਹਾ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਆਪਣੀਆਂ ਟੀਮਾਂ ਨੂੰ ਲੈ ਕੇ ਮੌਕੇ ਉੱਤੇ ਪਹੁੰਚ ਗਏ ਅਤੇ ਤੇਂਦੂਏ ਨੂੰ ਕਾਬੂ ਕਰਨ ਲਈ ਰੈਸਕਿਊ ਆਪ੍ਰੇਸ਼ਨ (Rescue operation to control the leopard) ਚਲਾਇਆ। ਉਨ੍ਹਾਂ ਕਿਹਾ ਕਿ ਕਰੜੀ ਮਸ਼ੱਕਤ ਤੋਂ ਬਾਅਦ ਟੀਮ ਵਲੋਂ ਤੇਂਦੂਏ ਨੂੰ ਸਹੀ ਸਲਾਮਤ ਕਾਬੂ ਕਰਕੇ ਵਿਭਾਗ ਵਿੱਚ ਲਿਆਂਦਾ ਗਿਆ।
ਉਨ੍ਹਾਂ ਦੱਸਿਆ ਕਿ ਤੇਂਦੂਏ ਦੀ ਇਕ ਅੱਖ ਪਹਿਲਾਂ ਤੋਂ ਹੀ ਨਹੀਂ ਹੈ (A leopard does not already have one eye) ਅਤੇ ਟੀਮ ਵੱਲੋਂ ਬੜੀ ਸਾਵਧਾਨੀ ਨਾਲ ਤੇਂਦੂਏ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੈਂਦੁਏ ਨੂੰ ਕਾਬੂ ਕਰਨ ਸਮੇਂ ਮੈਡੀਕਲ ਟੀਮ ਵੱਲੋਂ ਵੀ ਮੌਕੇ ਉੱਤੇ ਪਹੁੰਚ ਕੇ ਤੇਂਦੂਏ ਦਾ ਚੈਕਅਪ ਕੀਤਾ ਗਿਆ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਤੇਂਦੂਆਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ (The leopard is completely safe) ਅਤੇ ਸ਼ਾਮ ਤੱਕ ਉਸਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੂਰੇ ਰੈਸਕਿਊ ਆਪਰੇਸ਼ਨ ਵਿੱਚ ਜੰਗਲਾਤ ਵਿਭਾਗ, ਵੈਟਰਨਰੀ ਵਿਭਾਗ ਅਤੇ ਪੁਲਿਸ ਵਿਭਾਗ ਵਲੋਂ ਆਪਣੀ ਆਪਣੀ ਭੂਮਿਕਾ ਬੜੀ ਬਾਖੂਬੀ ਦੇ ਨਾਲ ਨਿਭਾਈ ਗਈ ਹੈ ।
ਇਹ ਵੀ ਪੜ੍ਹੋ:ਹਥਿਆਰਾਂ ਦੀ ਨੋਕ 'ਤੇ ਟਰੈਵਲ ਏਜੰਟ ਤੋਂ ਲੱਖਾਂ ਦੀ ਲੁੱਟ